ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/273

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸਦੇ ਕੋਲ ਕਾਫ਼ੀ ਝੁਕਣਾ ਪੈਂਦਾ ਹੈ, ਕਿਉਂਕਿ ਉਨ੍ਹਾਂ ਦੋਵਾਂ ਵਿੱਚੋਂ ਉਸ ਪੇਂਡੂ ਦਾ ਕੱਦ ਉਸਦੇ ਦੁਰਭਾਗ ਕਾਰਨ ਕਾਫ਼ੀ ਨੀਵਾਂ ਰਹਿ ਗਿਆ ਹੈ।

"ਤਾਂ ਹੁਣ ਤੇਰੇ ਜਾਣਨ ਲਈ ਕੀ ਬਾਕੀ ਰਹਿ ਗਿਆ ਹੈ?" ਦਰਬਾਨ ਉਸਤੋਂ ਪੁੱਛਦਾ ਹੈ। "ਤੂੰ ਕਦੇ ਸੰਤੁਸ਼ਟ ਨਹੀ ਹੋ ਸਕਦਾ।" "ਹਰ ਕੋਈ ਕਾਨੂੰਨ ਦੇ ਪ੍ਰਤੀ ਸੰਘਰਸ਼ ਕਰ ਰਿਹਾ ਹੈ", ਉਹ ਆਦਮੀ ਕਹਿੰਦਾ ਹੈ, "ਪਰ ਇੰਨੇ ਸਾਲਾਂ ਵਿੱਚ ਮੇਰੇ ਬਿਨ੍ਹਾਂ ਕਿਸੇ ਵੀ ਆਦਮੀ ਨੇ ਅੰਦਰ ਜਾਣ ਲਈ ਨਹੀਂ ਕਿਹਾ?" ਹੁਣ ਦਰਬਾਨ ਨੂੰ ਅਹਿਸਾਸ ਹੋ ਗਿਆ ਸੀ ਕਿ ਇਸ ਆਦਮੀ ਦਾ ਅੰਤ ਨੇੜੇ ਹੈ ਅਤੇ ਉਸਦੀ ਸੁਣਨ ਸ਼ਕਤੀ ਘੱਟਦੀ ਜਾ ਰਹੀ ਹੈ, ਅਤੇ ਆਪਣੇ ਆਪ ਨੂੰ ਸੁਣਾਉਣ ਦੇ ਲਈ ਉਹ ਉਸ 'ਤੇ ਗਰਜ ਪੈਂਦਾ ਹੈ- "ਕੋਈ ਦੂਜਾ ਆਦਮੀ ਇੱਥੋਂ ਅੰਦਰ ਦਾਖਲ ਨਹੀ ਹੋ ਸਕਦਾ, ਕਿਉਂਕਿ ਇਹ ਦਰਵਾਜ਼ਾ ਸਿਰਫ਼ ਤੇਰੇ ਲਈ ਹੀ ਬਣਾਇਆ ਗਿਆ ਸੀ। ਹੁਣ ਮੈਂ ਇਸਨੂੰ ਜਾ ਕੇ ਬੰਦ ਕਰ ਦਿੰਦਾ ਹਾਂ।"

"ਫ਼ਿਰ ਤਾਂ ਦਰਬਾਨ ਨੇ ਉਸ ਵਿਚਾਰੇ ਨੂੰ ਧੋਖਾ ਦਿੱਤਾ," ਇਸ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋ ਕੇ ਕੇ. ਨੇ ਕਾਹਲ ਨਾਲ ਪੁੱਛਿਆ।

"ਜ਼ਿਆਦਾ ਜਲਦਬਾਜ਼ੀ ਨਾ ਕਰ", ਪਾਦਰੀ ਬੋਲਿਆ, "ਬਿਨ੍ਹਾਂ ਪਰੀਖਣ ਕੀਤੇ ਕਿਸੇ ਦੂਜੇ ਦੇ ਵਿਚਾਰ ਨੂੰ ਨਾ ਮੰਨ। ਮੈਂ ਤਾਂ ਤੈਨੂੰ ਇਹ ਕਹਾਣੀ ਬਿਲਕੁਲ ਉਸ ਤਰ੍ਹਾਂ ਹੀ ਸੁਣਾ ਦਿੱਤੀ ਜਿਵੇਂ ਕਿ ਇਹ ਦਰਜ ਹੈ। ਇਹ ਧੋਖੇ ਦੇ ਬਾਰੇ ਵਿੱਚ ਕੁੱਝ ਨਹੀਂ ਕਹਿੰਦੀ।"

"ਪਰ ਇਹ ਤਾਂ ਸਾਫ਼ ਵਿਖਾਈ ਦੇ ਰਿਹਾ ਹੈ," ਕੇ. ਨੇ ਕਿਹਾ, "ਅਤੇ ਤੁਹਾਡੀ ਪਹਿਲੀ ਵਿਆਖਿਆ ਬਿਲਕੁਲ ਸਹੀ ਸੀ। ਦਰਬਾਨ ਦੇ ਉਦੋਂ ਤੱਕ ਮੁਕਤੀ ਦਾ ਸੰਦੇਸ਼ ਨਹੀਂ ਦਿੱਤਾ ਸੀ ਜਦੋਂ ਤੱਕ ਇਹ ਉਸ ਆਦਮੀ ਦੀ ਮਦਦ ਨਾ ਕਰ ਸਕਦਾ।"

"ਪਰ ਉਦੋਂ ਤੱਕ ਉਸਨੂੰ ਪੁੱਛਿਆ ਵੀ ਨਹੀਂ ਗਿਆ ਸੀ, ਪਾਦਰੀ ਨੇ ਕਿਹਾ, "ਅਤੇ ਇਹ ਨਾ ਭੁੱਲ ਕਿ ਉਹ ਤਾਂ ਵਿਚਾਰਾ ਦਰਬਾਨ ਹੀ ਸੀ ਅਤੇ ਇੱਕ ਲਿਹਾਜ ਨਾਲ ਤਾਂ ਉਹ ਆਪਣਾ ਕਰਤੱਵ ਹੀ ਨਿਭਾ ਰਿਹਾ ਸੀ।"

ਤੁਸੀਂ ਅਜਿਹਾ ਕਿਉਂ ਸੋਚ ਰਹੇ ਹੋਂ ਕਿ ਉਸਨੇ ਆਪਣਾ ਕਰਤੱਵ ਨਿਭਾਇਆ?" ਕੇ. ਨੇ ਪੁੱਛਿਆ, "ਉਸ ਨੇ ਇਸ ਨੂੰ ਨਿਭਾਇਆ ਕਿੱਥੇ ਸੀ? ਉੱਥੇ ਆਉਣ ਵਾਲੇ ਅਣਜਾਣਾਂ ਨੂੰ ਹਟਾਉਣਾ ਤਾਂ ਉਸਦਾ ਕਰਤੱਵ ਜ਼ਰੂਰ ਸੀ, ਪਰ ਇਹ ਦਾਖਲਾ ਤਾਂ ਉਸ ਆਦਮੀ ਲਈ ਬਣਿਆ ਸੀ ਅਤੇ ਉਸਨੂੰ ਜਾਣ ਦੇਣਾ

279॥ ਮੁਕੱਦਮਾ