ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/274

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੀਦਾ ਸੀ।"

"ਜੋ ਕੁੱਝ ਲਿਖਿਆ ਹੈ ਤੂੰ ਉਸਦੇ ਪ੍ਰਤੀ ਪੂਰਾ ਸਤਿਕਾਰ ਨਹੀਂ ਵਿਖਾ ਰਿਹਾ ਅਤੇ ਪੂਰੀ ਕਹਾਣੀ ਨੂੰ ਹੀ ਬਦਲ ਰਿਹਾ ਏ," ਪਾਦਰੀ ਨੇ ਕਿਹਾ, "ਇਸ ਕਹਾਣੀ ਵਿੱਚ ਕਾਨੂੰਨ ਦਾ ਦਾਖਲੇ ਦੇ ਪ੍ਰਤੀ ਦਰਬਾਨ ਦੇ ਦੋ ਪ੍ਰਮੁੱਖ ਬਿਆਨ ਹਨ-ਇੱਕ ਸ਼ੁਰੂਆਤ ਵਿੱਚ ਦੂਜੀ ਅੰਤ ਵਿੱਚ। ਇੱਕ ਜਗ੍ਹਾ ਤਾਂ ਉਹ ਕਹਿੰਦਾ ਹੈ ਕਿ ਉਹ ਦਾਖਲਾ ਠੀਕ ਇਸ ਸਮੇਂ ਨਹੀਂ ਦੇ ਸਕਦਾ, ਅਤੇ ਦੂਜਾ ਉਹ ਇਹ ਕਹਿੰਦਾ ਹੈ ਕਿ ਇਹ ਦਰਵਾਜ਼ਾ ਸਿਰਫ਼ ਉਸੇ ਲਈ ਹੀ ਸੀ। ਹੁਣ ਜੇਕਰ ਇਨ੍ਹਾਂ ਦੋ ਬਿਆਨਾਂ ਵਿੱਚ ਕੋਈ ਵਿਰੋਧਤਾ ਹੁੰਦੀ ਤਾਂ ਤੇਰੀ ਗੱਲ ਸਹੀ ਹੋ ਸਕਦੀ ਸੀ ਅਤੇ ਫ਼ਿਰ ਕਿਹਾ ਜਾ ਸਕਦਾ ਸੀ ਕਿ ਦਰਬਾਨ ਨੇ ਉਸ ਪੇਂਡੂ ਨੂੰ ਧੋਖਾ ਦਿੱਤਾ ਸੀ। ਪਰ ਕਿਤੇ ਵੀ ਅਜਿਹੀ ਵਿਰੋਧਤਾ ਨਹੀਂ ਹੈ, ਜਦਕਿ ਇਸਦੇ ਬਿਲਕੁਲ ਠੀਕ ਉਲਟ ਪਹਿਲੇ ਬਿਆਨ ਵਿੱਚ ਦੂਜੇ ਦੇ ਵੱਲ ਲੈ ਕੇ ਜਾ ਰਿਹਾ ਹੈ। ਬੇਸ਼ੱਕ ਇਹ ਕਿਹਾ ਜਾ ਸਕਦਾ ਹੈ ਕਿ ਦਰਬਾਨ ਨੇ ਆਪਣੇ ਕਰਤੱਵ ਦੀ ਉਲੰਘਣਾ ਕੀਤੀ ਹੈ ਕਿ ਉਸ ਨੇ ਮੰਨਿਆ ਕਿ ਭਵਿੱਖ ਵਿੱਚ ਉਸਨੂੰ ਦਾਖਲ ਹੋਣ ਦੇ ਦਿੱਤਾ ਜਾਵੇਗਾ। ਉਸ ਸਮੇਂ ਤਾਂ ਦਰਬਾਨ ਦਾ ਸਿਰਫ਼ ਇਹੀ ਕਰਤੱਵ ਸੀ ਕਿ ਉਹ ਉਸਨੂੰ ਪਰ੍ਹਾਂ ਧੱਕ ਦਿੰਦਾ, ਅਤੇ ਅਸਲ ਵਿੱਚ ਕਈ ਆਲੋਚਕ ਹੈਰਾਨੀ ਨਾਲ ਭਰੇ ਹੋਏ ਹਨ ਕਿ ਅਜਿਹੀ ਸੰਭਾਵਨਾ ਦਾ ਇਸ਼ਾਰਾ ਦਰਬਾਨ ਨੇ ਦੇ ਦਿੱਤਾ, ਕਿਉਂਕਿ ਉਨ੍ਹਾਂ ਨੂੰ ਇਹ ਯਥਾਰਥ ਦੇ ਪ੍ਰਤੀ ਬਹੁਤ ਬਾਰੀਕੀਆਂ ’ਤੇ ਧਿਆਨ ਦੇਣ ਵਾਲਾ ਅਤੇ ਆਪਣੇ ਕਰਤੱਵ ਦੇ ਪ੍ਰਤੀ ਬਹੁਤ ਇਮਾਨਦਾਰ ਲੱਗਦਾ ਸੀ। ਉਨ੍ਹਾਂ ਸਾਰੇ ਸਾਲਾਂ ਵਿੱਚ ਉਸਨੇ ਆਪਣੀ ਨੌਕਰੀ ਛੱਡੀ ਨਹੀਂ ਸੀ ਅਤੇ ਅੰਤਿਮ ਛਿਣ ਤੱਕ ਉਸਨੇ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਵੀ ਨਹੀਂ ਕੀਤਾ। ਉਹ ਆਪਣੇ ਕੰਮ ਦੇ ਪ੍ਰਤੀ ਬਹੁਤ ਵਫ਼ਾਦਾਰ ਸੀ ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਤਾਕਤਵਰ ਹਾਂ ਅਤੇ ਆਪਣੇ ਤੋਂ ਉੱਪਰ ਵਾਲਿਆਂ ਪ੍ਰਤੀ ਉਸਦੇ ਦਿਲ ਵਿੱਚ ਸਤਿਕਾਰ ਹੈ, ਕਿਉਂਕਿ ਉਹ ਕਹਿੰਦਾ ਹੈ ਕਿ ਮੈਂ ਸਭ ਤੋਂ ਛੋਟੇ ਦਰਜੇ ਦਾ ਚੌਕੀਦਾਰ ਹਾਂ। ਉਹ ਬਹੁਤਾ ਗਾਲੜ੍ਹੀ ਨਹੀਂ ਹੈ, ਕਿਉਂਕਿ ਕਹਾਣੀ ਕਹਿੰਦੀ ਹੈ ਕਿ ਇਨ੍ਹਾਂ ਸਾਰੇ ਸਾਲਾਂ ਵਿੱਚ ਉਸਨੇ ਸਿਰਫ਼ 'ਉਦਾਸੀਨ ਸਵਾਲ' ਹੀ ਕੀਤੇ। ਉਸਨੂੰ ਰਿਸ਼ਵਤ ਵੀ ਨਹੀਂ ਦਿੱਤੀ ਜਾ ਸਕੀ ਕਿਉਂਕਿ ਜਦੋਂ ਉਸਨੇ ਕੋਈ ਤੋਹਫ਼ਾ ਸਵੀਕਾਰ ਕੀਤਾ ਤਾਂ ਬੋਲਿਆ, "ਮੈਂ ਇਹ ਸਿਰਫ਼ ਇਸ ਲਈ ਲੈ ਰਿਹਾ ਹਾਂ ਤਾਂਕਿ ਤੈਨੂੰ ਇਹ ਨਾ ਲੱਗੇ ਕਿ ਤੇਰੇ ਤੋਂ ਮਿਹਨਤ ਵਿੱਚ ਕੋਈ ਘਾਟ ਰਹਿ ਹੈ।" ਜਿੱਥੋਂ ਤੱਕ ਆਪਣਾ ਕਰਤੱਵ ਨਿਭਾਉਣ ਦਾ ਸਵਾਲ ਹੈ, ਤਾਂ ਨਾ ਹੀ ਅਫ਼ਸੋਸ ਅਤੇ ਨਾ ਹੀ ਤਰਸ ਦੀ ਹਾਲਤ

280॥ ਮੁਕੱਦਮਾ