ਤੋਹਫ਼ਿਆਂ ਨੂੰ ਸਵੀਕਾਰ ਕੀਤਾ ਜਾਣਾ, ਸਨਮਾਨਜਨਕ ਵਿਹਾਰ ਜੋ ਉਹ ਉਸ ਆਦਮੀ ਨੂੰ ਉਸੇ ਦਰਵਾਜ਼ੇ ਦੀ ਆਲੋਚਨਾ ਕਰਦੇ ਰਹਿਣ ਤੋਂ ਰੋਕਦਾ ਨਹੀਂ ਹੈ-ਇਸ ਸਭਤੋਂ ਤਾਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਉਹ ਹਮਦਰਦੀ ਰੱਖਦਾ ਹੈ। ਹਰ ਦਰਬਾਨ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰ ਸਕਦਾ ਅਤੇ ਅੰਤ ਵਿੱਚ, ਜਦੋਂ ਉਹ ਆਦਮੀ ਉਸਦੇ ਵੱਲ ਇਸ਼ਾਰੇ ਕਰਦਾ ਹੈ, ਤਾਂ ਉਸਨੂੰ ਆਪਣਾ ਆਖਰੀ ਸਵਾਲ ਪੁੱਛ ਲੈਣ ਦਾ ਸਮਾਂ ਦੇਣ ਦੇ ਲਈ ਉਹ ਹੇਠਾਂ ਝੁਕ ਜਾਂਦਾ ਹੈ। ਅਤੇ ਉਸਦੇ ਇਨ੍ਹਾਂ ਸ਼ਬਦਾਂ ਵਿੱਚ ਕਿ 'ਤੂੰ ਕਦੇ ਸਤੁੰਸ਼ਟ ਨਹੀਂ ਹੋ ਸਕਦਾ' ਉਸਦੇ ਸੰਜਮ ਡੋਲਣ ਦਾ ਰਤਾ ਕੁ ਸੰਕੇਤ ਹੈ, ਕਿਉਂਕਿ ਦਰਬਾਨ ਨੂੰ ਪਤਾ ਹੈ ਕਿ ਅੰਤ ਆ ਰਿਹਾ ਹੈ। ਕੁੱਝ ਲੋਕ ਤਾਂ ਇਸ ਤਰ੍ਹਾਂ ਦੇ ਅਰਥਾਂ ਤੋਂ ਵੀ ਬਹੁਤ ਅੱਗੇ ਨਿਕਲ ਜਾਂਦੇ ਹਨ ਤੇ ਇਹ ਸਥਾਪਿਤ ਕਰਦੇ ਹਨ ਕਿ 'ਤੂੰ ਕਦੇ ਸੰਤੁਸ਼ਟ ਨਹੀਂ ਹੋ ਸਕਦਾ' ਵਿੱਚ ਵੀ ਦੋਸਤਾਨਾ ਸਬੰਧਾਂ ਦੀ ਝਲਕ ਹੈ ਅਤੇ ਉਸ ਵਿੱਚ ਹੰਕਾਰ ਬਾਹਰ ਕੱਢ ਦਿੱਤਾ ਗਿਆ ਹੈ। ਕਿਸੇ ਵੀ ਪੱਧਰ ਤੇ ਦਰਬਾਨ ਦਾ ਚਰਿੱਤਰ ਹਰ ਵਾਰ ਨਵੇਂ ਢੰਗ ਨਾਲ ਸਾਹਮਣੇ ਆਉਂਦਾ ਹੈ ਅਤੇ ਵੇਖਣ ਵਾਲੇ ਦੀ ਨਿਗ੍ਹਾ ਨਾਲ ਸਿੱਧਾ ਸਬੰਧ ਰੱਖਦਾ ਹੈ।
"ਮੇਰੇ ਤੋਂ ਵਧੇਰੇ ਚੰਗੀ ਤਰ੍ਹਾਂ ਤੁਸੀਂ ਇਸ ਕਹਾਣੀ ਨੂੰ ਸਮਝਦੇ ਹੋਂ, ਕਿਉਂਕਿ ਤੁਸੀਂ ਇਸਨੂੰ ਲੰਮੇ ਅਰਸੇ ਤੋਂ ਜਾਣਦੇ ਹੋਂ," ਕੇ. ਨੇ ਕਿਹਾ। ਕੁੱਝ ਪਲਾਂ ਦੇ ਲਈ ਉਹ ਦੋਵੇਂ ਚੁੱਪ ਹੋ ਗਏ। ਫ਼ਿਰ ਕੇ. ਬੋਲਿਆ- "ਇਸ ਲਈ ਤੁਸੀਂ ਇਹ ਨਹੀਂ ਮੰਨਦੇ ਹੋਂ ਕਿ ਉਸ ਵਿੱਚ ਆਦਮੀ ਦੇ ਨਾਲ ਧੋਖਾ ਹੋਇਆ ਸੀ?"
"ਮੇਰੀ ਗੱਲ ਦਾ ਗ਼ਲਤ ਅਰਥ ਨਾ ਕੱਢ," ਪਾਦਰੀ ਨੇ ਕਿਹਾ, "ਮੈਂ ਤਾਂ ਇਸ ਬਾਰੇ ਵਿੱਚ ਤੈਨੂੰ ਵੱਖ-ਵੱਖ ਖਿਆਲ ਹੀ ਦੱਸ ਰਿਹਾ ਸੀ। ਤੈਨੂੰ ਇਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਨਹੀਂ ਹੈ। ਲਿਖਿਆ ਹੋਇਆ ਤਾਂ ਬਦਲਿਆ ਨਹੀਂ ਜਾ ਸਕਦਾ ਅਤੇ ਜਿਹੜਾ ਵੀ ਨਜ਼ਰੀਆ ਦਿੱਤਾ ਗਿਆ ਹੈ ਉਹ ਅਕਸਰ ਟਿੱਪਣੀਕਾਰ ਦੀ ਆਪਣੀ ਨਿਰਾਸ਼ਾ ਹੁੰਦੀ ਹੈ। ਇਸ ਬਾਰੇ ਵਿੱਚ ਇੱਥੇ ਇੱਕ ਵਿਚਾਰ ਤਾਂ ਇਹ ਵੀ ਹੈ ਕਿ ਦਰਅਸਲ ਧੋਖਾ ਤਾਂ ਖ਼ੁਦ ਦਰਬਾਨ ਦੇ ਨਾਲ ਹੋਇਆ ਹੈ।"
"ਇਹ ਤਾਂ ਦੂਰ ਦੀ ਗੱਲ ਲੱਗਦੀ ਹੈ, ਕਿ ਨਹੀਂ?" ਕੇ. ਬੋਲਿਆ- "ਇਸਦੇ ਲਈ ਕੀ ਤਰਕ ਹੈ?"
"ਇਸਦਾ ਤਰਕ," ਪਾਦਰੀ ਨੇ ਜਵਾਬ ਦਿੱਤਾ, "ਤਾਂ ਦਰਬਾਨ ਦੀ ਸਾਧਾਰਨ ਬੁੱਧੀ ਵਿੱਚ ਹੀ ਪਿਆ ਹੈ। ਇਸ 'ਤੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਉਹ ਕਾਨੂੰਨ ਦੀ ਅੰਦਰੂਨੀ ਦੁਨੀਆਂ ਦੇ ਬਾਰੇ ਵਿੱਚ ਕੁੱਝ ਨਹੀਂ ਜਾਣਦਾ। ਉਹ ਤਾਂ ਸਿਰਫ਼ ਉਸ
282॥ ਮੁਕੱਦਮਾ