ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/277

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੱਕ ਪਹੁੰਚਣ ਦਾ ਰਸਤਾ ਹੀ ਜਾਣਦਾ ਹੈ ਅਤੇ ਅੰਦਰ ਦਾਖਲ ਹੋਣ ਵਾਲੇ ਦਰਵਾਜ਼ੇ ਦੇ ਬਾਰੇ ਜਾਣਦਾ ਹੈ ਜਿਸਦੀ ਸੁਰੱਖਿਆ ਦੇ ਲਈ ਉਹ ਦਿਨ-ਰਾਤ ਤੈਨਾਤ ਹੈ। ਉਸ ਅੰਦਰੂਨੀ ਦੁਨੀਆਂ ਦੇ ਬਾਰੇ ਉਸਦਾ ਵਿਚਾਰ ਬੱਚਿਆਂ ਵਰਗੇ ਲੱਗਦੇ ਹਨ ਅਤੇ ਇਹ ਸਮਝਿਆ ਜਾਂਦਾ ਹੈ ਕਿ ਉਹ ਜਿਸ ਵੀ ਚੀਜ਼ ਨਾਲ ਉਸ ਆਦਮੀ ਨੂੰ ਡਰਾ ਰਿਹਾ ਹੈ, ਆਪ ਵੀ ਉਸੇ ਤੋਂ ਡਰਦਾ ਹੈ, ਕਿਉਂਕਿ ਆਦਮੀ ਦਾ ਵਿਚਾਰਾ ਅੰਦਰ ਜਾਣ ਤੋਂ ਬਗੈਰ ਕੁੱਝ ਨਹੀਂ ਚਾਹੁੰਦਾ, ਚਾਹੇ ਉਹ ਅੰਦਰ ਵਾਲੇ ਦਰਬਾਨਾਂ ਤੋਂ ਵਧੇਰੇ ਡਰਿਆ ਹੋਇਆ ਵੀ ਕਿਉਂ ਨਾ ਹੋਵੇ, ਜਦਕਿ ਇਹ ਦਰਬਾਨ ਤਾਂ ਅੰਦਰ ਦਾਖਲੇ ਦਾ ਵੀ ਚਾਹਵਾਨ ਨਹੀਂ ਹੈ। ਘੱਟ ਤੋਂ ਘੱਟ ਅਜਿਹਾ ਕਹਿੰਦੇ ਹੋਏ ਤਾਂ ਉਸਨੂੰ ਅਸੀਂ ਨਹੀਂ ਸੁਣਿਆ। ਦੂਜੇ ਲੋਕ, ਸੱਚ ਹੀ ਕਹਿੰਦੇ ਹਨ, ਕਿ ਉਹ ਪੱਕਾ ਪਹਿਲਾਂ ਹੀ ਅੰਦਰ ਜਾ ਚੁੱਕਾ ਹੋਵੇਗਾ, ਕਿਉਂਕਿ ਉਹ ਇਸ ਕਾਨੂੰਨ ਦੀ ਰੱਖਿਆ ਦੇ ਲਈ ਹੀ ਤਾਂ ਚੁਣਿਆ ਗਿਆ ਸੀ ਅਤੇ ਇਹ ਚੋਣ ਦਾ ਸਿਰਫ਼ ਅੰਦਰ ਹੋਣੀ ਹੀ ਸੰਭਵ ਸੀ। ਇਸਦਾ ਜਵਾਬ ਇਹੀ ਹੈ ਕਿ ਉਸਨੂੰ ਇਸ ਦਰਬਾਨ ਦੇ ਅਹੁਦੇ 'ਤੇ ਤੈਨਾਤ ਕਰਨ ਲਈ ਕਿਸੇ ਨੇ ਅੰਦਰੋਂ ਬੁਲਾਇਆ ਹੀ ਹੋਵੇਗਾ, ਕਿਸੇ ਵੀ ਤਰ੍ਹਾਂ ਉਹ ਸਿੱਧਾ ਅੰਦਰ ਨਹੀਂ ਚਲਾ ਗਿਆ ਹੋਵੇਗਾ, ਕਿਉਂਕਿ ਉਹ ਤਾਂ ਤੀਜੇ ਦਰਬਾਨ ਨੂੰ ਵੇਖ ਸਕਣਾ ਵੀ ਸਹਿ ਨਹੀਂ ਸਕਦਾ ਸੀ। ਇਸ ਤੋਂ ਵੀ ਵਧਕੇ, ਅਜੇ ਤੱਕ ਕੋਈ ਅਜਿਹੀ ਜਾਣਕਾਰੀ ਨਹੀਂ ਹੈ ਕਿ ਉਸਨੇ ਅੰਦਰ ਕਿਸੇ ਨਾਲ ਤਾਅਲੁੱਕ ਰੱਖਿਆ ਹੋਵੇ। ਉਸਨੂੰ ਅਜਿਹਾ ਕਰਨ ਦੀ ਮਨਾਹੀ ਹੋ ਸਕਦੀ ਹੈ, ਪਰ ਇਸਦਾ ਵੀ ਜ਼ਿਕਰ ਨਹੀਂ ਮਿਲਦਾ। ਇਸ ਸਭ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਉਸਨੂੰ ਅੰਦਰ ਬਾਰੇ ਕੋਈ ਜਾਣਕਾਰੀ ਨਹੀਂ ਹੈ, ਇਸ ਲਈ ਉਹ ਖ਼ੁਦ ਨੂੰ ਭੁਲੇਖੇ ਵਿੱਚ ਰੱਖ ਰਿਹਾ ਹੈ। ਉਹ ਤਾਂ ਜਿਵੇਂ ਭਟਕ ਗਿਆ ਹੈ। ਕੁੱਝ ਲੋਕ ਇਹ ਤਰਕ ਦਿੰਦੇ ਹਨ ਕਿ ਉਹ ਪੇਂਡੂ ਜਿਹੜਾ ਉਸਦਾ ਮਾਤਹਿਤ ਸੀ, ਇਹ ਨਹੀਂ ਜਾਣਦਾ ਸੀ। ਤੂੰ ਅਜੇ ਤੱਕ ਕਈ ਅਜਿਹੀਆਂ ਗੱਲਾਂ ਯਾਦ ਕਰ ਸਕਦਾ ਏਂ ਜਿਸਤੋਂ ਇਹ ਅਹਿਸਾਸ ਹੁੰਦਾ ਹੈ ਕਿ ਉਸ ਪੇਂਡੂ ਨੂੰ ਉਹ ਆਪਣਾ ਮਾਤਹਿਤ ਮੰਨਦਾ ਸੀ। ਪਰ ਕਹਾਣੀ ਦੇ ਇਸ ਰੂਪ ਤੋਂ, ਇਹ ਬਿਲਕੁਲ ਸਾਫ਼ ਹੈ ਕਿ ਉਹ ਆਪ ਮਾਤਹਿਤ ਸੀ। ਸਭ ਤੋਂ ਪਹਿਲੀ ਜ਼ਰੂਰੀ ਇਹ ਕਿ ਉਹ ਪੇਂਡੂ ਅਸਲ 'ਚ ਸੁਤੰਤਰ ਹੈ, ਜਿੱਥੇ ਚਾਹੇ ਆ ਜਾ ਸਕਦਾ ਹੈ, ਇਹ ਤਾਂ ਸਿਰਫ਼ ਕਾਨੂੰਨ ਦਾ ਅੰਦਰੂਨੀ ਖੇਤਰ ਹੀ ਹੈ, ਜਿੱਥੇ ਉਸਨੂੰ ਜਾਣ ਦੀ ਮਨਾਹੀ ਹੈ, ਅਤੇ ਉਹ ਵੀ ਸਿਰਫ਼ ਇੱਕ ਵਿਅਕਤੀ ਦੇ ਜ਼ਰੀਏ-ਯਾਨੀ ਕਿ ਦਰਬਾਨ। ਜੇਕਰ ਉਹ ਉੱਥੇ ਹੀ ਪੂਰੀ ਜ਼ਿੰਦਗੀ ਸਟੂਲ 'ਤੇ ਬੈਠਾ ਰਹਿੰਦਾ ਹੈ, ਤਾਂ ਇਹ ਉਸਦੀ ਆਪਣੀ ਮਰਜ਼ੀ ਹੈ। ਇਸ ਕਹਾਣੀ ਵਿੱਚ

283॥ ਮੁਕੱਦਮਾ