ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/279

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਰਵਾਜ਼ੇ ਦੇ ਅੰਦਰੋ ਆ ਰਹੇ ਪ੍ਰਕਾਸ਼ ਨੂੰ ਵੇਖ ਸਕਦਾ ਸੀ, ਪਰ ਦਰਬਾਨ ਆਪਣੀ ਅਧਿਕਾਰਿਕ ਸਥਿਤੀ ਦੇ ਕਾਰਨ ਸ਼ਾਇਦ ਦਰਵਾਜ਼ੇ ਵੱਲ ਪਿੱਠ ਕਰਕੇ ਹੀ ਖੜ੍ਹਾ ਰਹਿੰਦਾ ਹੋਵੇਗਾ, ਇਸ ਲਈ ਅੰਦਰ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਉਸ ਨੂੰ ਵਿਖਾਈ ਨਹੀਂ ਦਿੱਤਾ।"

"ਇਹ ਚੰਗਾ ਤਰਕ ਹੈ," ਕੇ. ਨੇ ਹੌਲ਼ੀ ਆਵਾਜ਼ ਵਿੱਚ ਪਾਦਰੀ ਦੇ ਸਪੱਸ਼ਟੀਕਰਨ ਦੇ ਕੁੱਝ ਹਿੱਸੇ ਦੁਹਰਾਉਂਦੇ ਹੋਏ ਕਿਹਾ, "ਚੰਗਾ ਤਰਕ ਅਤੇ ਹੁਣ ਮੈਨੂੰ ਵੀ ਯਕੀਨ ਹੋ ਗਿਆ ਹੈ ਕਿ ਦਰਬਾਨ ਭੁਲੇਖੇ ਵਿੱਚ ਸੀ, ਕਿਉਂਕਿ ਕਿਸੇ ਹੱਦ ਤੱਕ ਇਹ ਦੋਵੇਂ ਵਿਚਾਰ ਇੱਕ ਦੂਜੇ ਵਿੱਚ ਉਲਝੇ ਹੋਏ ਹਨ। ਪਰ ਇਸ ਨਾਲ ਫ਼ਰਕ ਨਹੀਂ ਪੈਂਦਾ ਕਿ ਦਰਬਾਨ ਸਾਫ਼-ਸਪੱਸ਼ਟ ਸਕਦਾ ਸੀ ਜਾਂ ਮ੍ਰਿਗਤ੍ਰਿਸ਼ਨਾ ਵਿੱਚ ਉਲਝਿਆ ਹੋਇਆ ਸੀ। ਮੈਂ ਕਿਹਾ ਸੀ ਕਿ ਉਸ ਆਦਮੀ ਦੇ ਨਾਲ ਧੋਖਾ ਹੋਇਆ ਹੈ। ਜੇਕਰ ਦਰਬਾਨ ਸਾਰੀਆਂ ਚੀਜ਼ਾਂ ਨੂੰ ਸਪੱਸ਼ਟ ਵੇਖ ਰਿਹਾ ਸੀ ਤਾਂ ਇਸ ਵਿਚਾਰ 'ਤੇ ਸ਼ੱਕ ਹੋ ਸਕਦਾ ਹੈ, ਪਰ ਜੇਕਰ ਦਰਬਾਨ ਕਿਸੇ ਮ੍ਰਿਗਤ੍ਰਿਸ਼ਨਾ ਵਿੱਚ ਭਟਕ ਰਿਹਾ ਹੈ, ਤਾਂ ਇਸ ਭੁਲੇਖੇ ਨੂੰ ਉਸ ਵਿਅਕਤੀ ਨੂੰ ਦੱਸਿਆ ਜਾਣਾ ਚਾਹੀਦਾ ਸੀ। ਉਸ ਹਾਲਤ ਵਿੱਚ, ਇਹ ਸਹੀ ਹੈ ਕਿ ਦਰਬਾਨ ਧੋਖੇਬਾਜ਼ ਨਹੀਂ ਹੈ, ਪਰ ਉਹ ਇੰਨਾ ਬੇਵਕੂਫ਼ ਹੈ ਕਿ ਉਸਨੂੰ ਫ਼ੌਰਨ ਉਸਦੇ ਅਧਿਕਾਰਿਕ ਅਹੁਦੇ ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ। ਕਿਉਂਕਿ ਜੇਕਰ ਉਸਨੂੰ ਆਪਣੀ ਮੂਰਖਤਾ ਕਰਕੇ ਕੋਈ ਨੁਕਸਾਨ ਨਹੀਂ ਵੀ ਹੋ ਰਿਹਾ ਪਰ ਉਸ ਆਦਮੀ ਨੂੰ ਇਸ ਨਾਲ ਅਥਾਹ ਨੁਕਸਾਨ ਹੋਵੇਗਾ।"

"ਇੱਥੇ ਤੈਨੂੰ ਇੱਕ ਹੋਰ ਨਜ਼ਰੀਆਂ ਮਿਲੇਗਾ," ਪਾਦਰੀ ਨੇ ਕਿਹਾ, "ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਇਸ ਕਹਾਣੀ ਦੁਆਰਾ ਕਿਸੇ ਨੂੰ ਵੀ ਦਰਬਾਨ ਉੱਪਰ ਅਧਿਕਾਰ ਨਹੀਂ ਦਿੱਤਾ ਗਿਆ ਹੈ। ਅਸੀਂ ਇਸ ਬਾਰੇ ਚਾਹੇ ਜੋ ਵੀ ਸੋਚੀਏ, ਆਖਿਰ ਉਹ ਕਾਨੂੰਨ ਦਾ ਸੇਵਕ ਹੈ, ਇਸ ਲਈ ਉਸਦਾ ਸਿੱਧਾ ਸਬੰਧ ਕਾਨੂੰਨ ਨਾਲ ਹੈ। ਇਸ ਲਈ ਉਹ ਮਨੁੱਖੀ ਫ਼ੈਸਲਿਆਂ ਤੋਂ ਉੱਪਰ ਹੈ। ਅਤੇ ਨਾ ਹੀ ਕਿਸੇ ਨੂੰ ਇਹ ਸੋਚਣ ਦਾ ਅਧਿਕਾਰ ਹੈ ਕਿ ਉਹ ਇਸ ਆਦਮੀ ਦਾ ਮਾਤਹਿਤ ਹੈ। ਆਪਣੇ ਦਫ਼ਤਰ ਨਾਲ ਬੱਝ ਕੇ ਜਿਊਣਾ, ਚਾਹੇ ਉਹ ਕਾਨੂੰਨ ਦਾ ਦਰਬਾਨ ਹੀ ਕਿਉਂ ਨਾ ਹੋਵੇ, ਤੁਲਨਾਤਮਕ ਢੰਗ ਨਾਲ ਦੁਨੀਆਂ ਵਿੱਚ ਆਜ਼ਾਦੀ ਨਾਲ ਜਿਉਂਦੇ ਰਹਿਣ ਤੋਂ ਮਹੱਤਵਪੂਰਨ ਹੈ। ਇਹ ਤਾਂ ਉਹ ਵਿਅਕਤੀ ਹੈ ਜਿਹੜਾ ਕਾਨੂੰਨ ਦੇ ਕੋਲ ਚਲਿਆ ਆ ਰਿਹਾ ਹੈ, ਜਦਕਿ ਦਰਬਾਨ ਤਾਂ ਉੱਥੇ ਪਹਿਲਾਂ ਹੀ ਮੌਜੂਦ ਹੈ। ਉਸਨੂੰ ਕਾਨੂੰਨ ਨੇ ਤੈਨਾਤ ਕੀਤਾ ਹੈ ਅਤੇ ਉਸਦੀ ਮਹੱਤਤਾ 'ਤੇ ਸ਼ੱਕ ਕਰਨਾ ਤਾਂ ਖ਼ੁਦ ਕਾਨੂੰਨ 'ਤੇ

285॥ ਮੁਕੱਦਮਾ