ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/283

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਸਵਾਂ ਭਾਗ

ਅੰਤ

ਕੇ. ਦੇ ਇੱਕਤੀਵੇਂ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਵਾਲੀ ਸ਼ਾਮ ਨੂੰ-ਲਗਭਗ ਨੌਂ ਵਜੇ, ਜਦੋਂ ਗ਼ਲੀਆਂ ਸੁੰਨੀਆਂ ਹੁੰਦੀਆਂ ਹਨ-ਉਸਦੇ ਫ਼ਲੈਟ ਵਿੱਚ ਦੋ ਆਦਮੀ ਆਏ। ਉਹ ਪੀਲੇ ਜਿਹੇ ਮੋਟੇ ਤਾਜ਼ੇ ਆਦਮੀ ਸਨ ਅਤੇ ਉਨ੍ਹਾਂ ਨੇ ਲੰਮੇ ਫ਼ਰਾੱਕ ਕੋਟ ਅਤੇ ਅਹਿੱਲ ਹੈਟਾਂ ਪਾਈਆਂ ਹੋਈਆਂ ਸਨ। ਫ਼ਲੈਟ ਦੇ ਦਰਵਾਜ਼ੇ 'ਤੇ ਉਨ੍ਹਾਂ ਨੇ ਥੋੜ੍ਹੀ ਜਿਹੀ ਉਪਚਾਰਿਕਤਾ ਵਿਖਾਈ ਕਿ ਪਹਿਲਾਂ ਕਿਸ ਨੂੰ ਅੰਦਰ ਜਾਣਾ ਚਾਹੀਦਾ ਹੈ, ਅਤੇ ਜਦੋਂ ਉਹ ਕੇ. ਦੇ ਦਰਵਾਜ਼ੇ ਦੇ ਕੋਲ ਆ ਗਏ ਤਾਂ ਉਨ੍ਹਾਂ ਨੇ ਇਸੇ ਉਪਚਾਰਿਕਤਾ ਨੂੰ ਥੋੜ੍ਹੇ ਹੋਰ ਲੰਮੇ ਸਮੇਂ ਲਈ ਦੁਹਰਾਇਆ। ਹਾਲਾਂਕਿ ਉਨ੍ਹਾਂ ਦੇ ਆਉਣ ਦੀ ਕੋਈ ਸੂਚਨਾ ਨਹੀਂ ਸੀ। ਕੇ. ਆਪ ਹੀ ਕਾਲੇ ਕੱਪੜੇ ਪਾ ਕੇ ਦਰਵਾਜ਼ੇ ਦੇ ਕੋਲ ਪਈ ਕੁਰਸੀ 'ਤੇ ਬੈਠਾ ਸੀ ਅਤੇ ਆਪਣੀਆਂ ਉਂਗਲਾਂ 'ਤੇ ਕਸੇ ਦਸਤਾਨੇ ਨੂੰ ਹੌਲ਼ੀ-ਹੌਲ਼ੀ ਖਿੱਚੀ ਜਾ ਰਿਹਾ ਸੀ, ਜਿਵੇਂ ਕਿਸੇ ਮਹਿਮਾਨਾਂ ਦੀ ਉਡੀਕ ਕਰ ਰਿਹਾ ਹੋਵੇ। ਉਨ੍ਹਾਂ ਨੂੰ ਸਾਹਮਣੇ ਵੇਖ ਕੇ ਉਹ ਫ਼ੌਰਨ ਖੜ੍ਹਾ ਹੋ ਗਿਆ।

"ਤਾਂ ਤੁਸੀਂ ਮੇਰੇ ਲਈ ਆਏ ਹੋਂ?" ਉਸਨੇ ਪੁੱਛਿਆ। ਦੋਵਾਂ ਆਦਮੀਆਂ ਨੇ ਸਿਰ ਹਿਲਾ ਦਿੱਤੇ ਅਤੇ ਹੈਟ ਹੱਥਾਂ ਵਿੱਚ ਫੜ੍ਹਕੇ ਇੱਕ -ਦੂਜੇ ਵੱਲ ਇਸ਼ਾਰੇ ਕਰਨ ਲੱਗੇ। ਕੇ. ਨੇ ਮਨ ਹੀ ਮਨ ਮੰਨ ਲਿਆ ਕਿ ਉਹ ਤਾਂ ਕੁੱਝ ਅਲੱਗ ਤਰ੍ਹਾਂ ਦੇ ਲੋਕਾਂ ਦੀ ਉਡੀਕ ਕਰ ਰਿਹਾ ਸੀ। ਉਹ ਖਿੜਕੀ ਦੇ ਕੋਲ ਰੁਕ ਗਿਆ ਅਤੇ ਇੱਕ ਵਾਰ ਫ਼ਿਰ ਹਨੇਰੀ ਗ਼ਲੀ ਵਿੱਚ ਵੇਖਣ ਲੱਗਾ। ਗ਼ਲੀ ਦਾ ਪਾਰ ਸਾਰੀਆਂ ਖਿੜਕੀਆਂ ਵੀ ਹਨੇਰੀਆਂ ਸਨ, ਅਤੇ ਬਹੁਤੀਆਂ ਵਿੱਚ ਪਰਦੇ ਹੇਠਾਂ ਕਰ ਦਿੱਤੇ ਗਏ ਸਨ। ਇੱਕ ਰੌਸ਼ਨੀਦਾਰ ਖਿੜਕੀ ਵਿੱਚ ਗ੍ਰਿਲ ਦੇ ਕੋਲ ਫ਼ਰਸ਼ 'ਤੇ ਬੱਚੇ ਖੇਡ ਰਹੇ ਸਨ। ਉਨ੍ਹਾਂ ਆਪਣੀਆਂ ਬਾਹਾਂ ਇੱਕ -ਦੂਜੇ ਦੇ ਵੱਲ ਫੈਲਾਈਆਂ ਹੋਈਆਂ ਸਨ ਜਿਵੇਂ ਇੱਕ - ਦੂਜੇ ਨੂੰ ਫੜ੍ਹਨਾ ਚਾਹੁੰਦੇ ਹੋਣ, ਪਰ ਆਪਣੀਆਂ ਥਾਵਾਂ ਤੋਂ ਹਿੱਲ ਸਕਣ ਵਿੱਚ

289॥ ਮੁਕੱਦਮਾ