ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/286

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਹਾਦਰੀ ਤਾਂ ਸੀ ਨਹੀਂ। ਜਾਂ ਇਨ੍ਹਾਂ ਲੋਕਾਂ ਦੇ ਲਈ ਇਸ ਸਮੇਂ ਪਰੇਸ਼ਾਨੀ ਪੈਦਾ ਕਰਨ ਦਾ, ਜਾਂ ਜੀਵਨ ਦੇ ਆਖ਼ਰੀ ਕਤਰੇ ਦਾ ਆਨੰਦ ਲੈਣ ਦੇ ਲਈ ਕੀਤੇ ਜਾ ਰਹੇ ਇਸ ਸੰਘਰਸ਼ ਦਾ ਲਾਭ ਹੈ ਕੀ? ਉਹ ਇੱਕ ਵਾਰ ਫ਼ਿਰ ਤੁਰ ਪਿਆ ਅਤੇ ਇਸ ਨਾਲ ਉਨ੍ਹਾਂ ਦੋਵਾਂ ਨੂੰ ਜੋ ਆਨੰਦ ਮਿਲਿਆ ਉਸਦਾ ਕੁੱਝ ਹਿੱਸਾ ਉਸ ਤੱਕ ਵੀ ਪਹੁੰਚ ਗਿਆ ਸੀ। ਉਨ੍ਹਾਂ ਨੇ ਇਹ ਤੈਅ ਕਰਨ ਦੀ ਆਜ਼ਾਦੀ ਦੇ ਦਿੱਤੀ ਕਿ ਕਿਸ ਰਸਤੇ ਨਾਲ ਜਾਇਆ ਜਾਵੇ ਅਤੇ ਉਸਨੇ ਉਹ ਦਿਸ਼ਾ ਫੜ੍ਹ ਲਈ ਜਿਸ ਵੱਲ ਨੂੰ ਉਹ ਜਵਾਨ ਔਰਤ ਗਈ ਸੀ। ਇਸ ਉਸਨੇ ਇਸ ਲਈ ਨਹੀਂ ਕੀਤਾ ਸੀ ਕਿ ਉਹ ਉਸ ਨਾਲ ਮਿਲਣ ਦਾ ਚਾਹਵਾਨ ਸੀ, ਜਿਵੇਂ ਕਿ ਕੋਈ ਵੀ ਸੋਚ ਸਕਦਾ ਸੀ, ਜਦਕਿ ਇਸ ਲਈ ਕਿ ਉਹ ਉਸ ਬੇਇੱਜ਼ਤੀ ਨੂੰ ਨਹੀਂ ਭੁੱਲਣਾ ਚਾਹੁੰਦਾ ਸੀ, ਜੋ ਕਿ ਉਸ ਔਰਤ ਨੇ ਉਸਦੇ ਪ੍ਰਤੀ ਵਿਖਾਈ ਸੀ।

"ਹੁਣ ਮੈਂ ਸਿਰਫ਼ ਇੱਕ ਚੀਜ਼ ਕਰ ਸਕਦਾ ਹਾਂ," ਤਾਂ ਉਸਨੇ ਆਪਣੇ ਆਪ ਨੂੰ ਕਿਹਾ, ਅਤੇ ਉਸਦੇ ਆਪਣੇ ਕਦਮਾਂ ਅਤੇ ਬਾਕੀ ਦੋਵਾਂ ਦੇ ਕਦਮਾਂ ਦੇ ਵਿਚਕਾਰ ਹੋਏ ਸੰਵਾਦ ਤੋਂ ਇਹ ਤਸਦੀਕ ਵੀ ਹੋ ਰਿਹਾ ਸੀ, "ਸਿਰਫ਼ ਆਪਣਾ ਦਿਮਾਗ ਸ਼ਾਂਤ ਰੱਖ ਸਕਦਾਂ ਅਤੇ ਅੰਤ ਤੱਕ ਉਹੀ ਕਰਾਂ ਜੋ ਜ਼ਰੂਰੀ ਹੋਵੇ। ਮੈਂ ਦੁਨੀਆ ਵਿੱਚ ਜਾ ਕੇ ਬਹੁਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਬਿਲਕੁਲ ਸਹੀ ਇਰਾਦਿਆਂ ਨਾਲ ਵੀ ਨਹੀਂ। ਇੱਥੇ ਮੈਂ ਗ਼ਲਤ ਸੀ। ਅਤੇ ਹੁਣ ਕੀ ਮੈਂ ਇਹ ਸਾਬਿਤ ਕਰਨ ਜਾ ਰਿਹਾ ਹਾਂ ਕਿ ਇਸ ਮੁਕੱਦਮੇ ਤੋਂ, ਜੋ ਕਿ ਇੱਕ ਸਾਲ ਤੋਂ ਵੀ ਵਧੇਰੇ ਪੁਰਾਣਾ ਹੈ, ਵੀ ਮੈਂ ਕੁੱਝ ਨਹੀਂ ਸਿੱਖਿਆ ਹੈ? ਕੀ ਮੈਂ ਇਸ ਜੀਵਨ ਤੋਂ ਇੱਕ ਬੇਵਕੂਫ਼ ਵਿਅਕਤੀ ਦੇ ਵਾਂਗ ਹੀ ਅਲੱਗ ਹੋਵਾਂਗਾ? ਕੀ ਲੋਕ ਮੇਰੇ ਬਾਰੇ ਇਹ ਟਿੱਪਣੀ ਕਰਨਗੇ ਕਿ ਮੁਕੱਦਮੇ ਦੇ ਆਰੰਭ ਵਿੱਚ ਹੀ ਮੈਂ ਉਸਨੂੰ ਖ਼ਤਮ ਕਰ ਦੇਣਾ ਚਾਹੁੰਦਾ ਸੀ, ਅਤੇ ਇਸਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦਾ ਸੀ? ਮੈਂ ਲੋਕਾਂ ਨੂੰ ਇਹ ਕਹਿ ਸਕਣ ਦਾ ਮੌਕਾ ਨਹੀਂ ਦੇਣਾ ਚਾਹੁੰਦਾ। ਮੈਂ ਧੰਨਵਾਦੀ ਹਾਂ ਕਿ ਇਹ ਦੋ ਲਗਭਗ ਗੂੰਗੇ ਆਦਮੀ ਇਸ ਸਫ਼ਰ ਵਿੱਚ ਮੇਰੇ ਸਾਥ ਨਿਭਾਉਣ ਦੇ ਲਈ ਭੇਜੇ ਗਏ ਹਨ ਅਤੇ ਜੋ ਵੀ ਮੈਂ ਕਹਿਣ ਦਾ ਚਾਹਵਾਨ ਹਾਂ, ਉਹ ਪੂਰੀ ਤਰ੍ਹਾਂ ਮੇਰੇ ਉੱਪਰ ਛੱਡ ਦਿੱਤਾ ਗਿਆ ਹੈ।

ਇਸੇ ਦੌਰਾਨ ਉਹ ਔਰਤ ਨਾਲ ਵਾਲੀ ਕਿਸੇ ਗ਼ਲੀ ਵਿੱਚ ਮੁੜ ਗਈ ਪਰ ਕੇ. ਨੂੰ ਹੁਣ ਉਸਦੀ ਲੋੜ ਨਹੀਂ ਸੀ ਅਤੇ ਉਸਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਨ੍ਹਾਂ ਆਦਮੀਆਂ ਦੇ ਹਵਾਲੇ ਕਰ ਦਿੱਤਾ ਸੀ। ਹੁਣ ਪੂਰੀ ਸਹਿਮਤੀ ਵਿੱਚ ਉਹ ਤਿੰਨੇ ਆਦਮੀ ਚੰਨ ਦੀ ਰੌਸ਼ਨੀ ਵਿੱਚ ਇੱਕ ਪੁਲ ਉਪਰੋਂ ਦੀ ਲੰਘੇ, ਹੁਣ ਦੋਵੇਂ ਆਦਮੀ

292॥ ਮੁਕੱਦਮਾ