ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/287

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੇ. ਦੀ ਹਿੱਲਜੁਲ ਨੂੰ ਸਹਿ ਰਹੇ ਸਨ, ਅਤੇ ਜਦੋਂ ਉਹ ਥੋੜ੍ਹਾ ਜਿਹਾ ਰੇਲਿੰਗ ਦੇ ਵੱਲ ਮੁੜਿਆ ਤਾਂ ਉਹ ਵੀ ਉਸ ਨਾਲ ਮੁੜ ਗਏ। ਚਾਨਣੀ ਵਿੱਚ ਚਮਕਦਾ ਅਤੇ ਤਰੰਗਾਂ ਝਲਕਾਉਂਦਾ ਪਾਣੀ, ਇੱਕ ਛੋਟੇ ਜਿਹੇ ਟਾਪੂ ਦੇ ਦੁਆਲਿਓਂ ਹੋ ਕੇ ਵਹਿ ਰਿਹਾ ਸੀ, ਜੋ ਕਿ ਰੁੱਖਾਂ ਅਤੇ ਝਾੜੀਆਂ ਦੇ ਪੱਤਿਆਂ ਦਾ ਇੱਕ ਗ਼ੁਰਮਟ ਜਿਹਾ ਸੀ। ਇਨ੍ਹਾਂ ਦਰਖ਼ਤਾਂ ਦੇ ਹੇਠਾਂ, ਜਿਹੜੇ ਕਿ ਹੁਣ ਵਿਖਾਈ ਨਹੀਂ ਦੇ ਰਹੇ ਸਨ, ਰਸਤਿਆਂ ਦੇ ਹੇਠਾਂ ਆਰਾਮਦੇਹ ਬੈਂਚਾਂ 'ਤੇ ਕੇ. ਗਰਮੀਆਂ ਵਿੱਚ ਕਈ ਵਾਰ ਆਰਾਮ ਕਰ ਚੁੱਕਾ ਸੀ।

"ਅਸਲ 'ਚ ਮੈਂ ਇੱਥੇ ਬਿਲਕੁਲ ਰੁਕਣਾ ਨਹੀਂ ਚਾਹੁੰਦਾ," ਉਸਨੇ ਆਪਣੇ ਸਾਥੀਆਂ ਨੂੰ ਕਿਹਾ। ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਨੇ ਉਸਨੂੰ ਸ਼ਰਮਿੰਦਾ ਕਰ ਦਿੱਤਾ ਸੀ। ਉਸਦੇ ਪਿੱਠ 'ਤੇ ਉਨ੍ਹਾਂ ਵਿੱਚੋਂ ਇਕ ਨੇ ਦੂਜੇ ਦੀ ਇੱਥੇ ਗ਼ਲਤੀ ਨਾਲ ਰੁਕਣ ਲਈ ਚੁੱਪਚਾਪ ਆਲੋਚਨਾ ਕੀਤੀ। ਹੁਣ ਉਹ ਮੁੜ ਤੁਰਨ ਲੱਗੇ। ਉਹ ਕਈ ਤੇਜ਼ ਢਲਾਣਾਂ ਵਾਲੀਆਂ ਗ਼ਲੀਆਂ ਵਿੱਚੋਂ ਦੀ ਲੰਘੇ ਜਿੱਥੇ ਪੁਲਿਸ ਵਾਲੇ ਖੜ੍ਹੇ ਸਨ ਜਾਂ ਚਹਿਲਕਦਮੀ ਕਰ ਰਹੇ ਸਨ। ਉਨ੍ਹਾਂ ਵਿੱਚੋਂ ਕੁੱਝ ਦੂਰ ਸਨ ਅਤੇ ਕੁੱਝ ਕੁ ਬਹੁਤ ਕੋਲ ਖੜ੍ਹੇ ਸਨ। ਉਨ੍ਹਾਂ ਵਿੱਚੋਂ ਇੱਕ ਝਾੜੀਦਾਰ ਮੁੱਛਾਂ ਵਾਲਾ, ਜਿਹੜਾ ਤਲਵਾਰ ਦੀ ਮੁੱਠ 'ਤੇ ਆਪਣਾ ਹੱਥ ਧਰੀ ਖੜ੍ਹਾ ਸੀ, ਜਿਵੇਂ ਜਾਣ-ਬੁੱਝ ਕੇ ਅੱਗੇ ਵੱਧ ਆਇਆ ਅਤੇ ਇਸ ਭਦਭਰੇ ਸਮੂਹ ਦੇ ਕੋਲ ਆ ਗਿਆ। ਉਹ ਦੋਵੇਂ ਆਦਮੀ ਵੀ ਰੁਕ ਗਏ ਅਤੇ ਪੁਲਿਸ ਵਾਲਾ ਕੁੱਝ ਬੋਲਣ ਹੀ ਲੱਗਾ ਸੀ ਕਿ ਕੇ. ਨੇ ਉਨ੍ਹਾਂ ਨੂੰ ਜ਼ੋਰ ਲਾ ਕੇ ਅੱਗੇ ਧੱਕ ਦਿੱਤਾ। ਉਹ ਸਾਵਧਾਨੀ ਨਾਲ ਵਾਰ-ਵਾਰ ਪਿੱਛੇ ਮੁੜਕੇ ਵੇਖਦਾ ਰਿਹਾ ਕਿ ਕੀ ਪੁਲਿਸ ਵਾਲਾ ਉਨ੍ਹਾਂ ਦਾ ਪਿੱਛਾ ਕਰ ਰਿਹਾ ਹੈ। ਪਰ ਜਦੋਂ ਉਹ ਦੋਵੇਂ ਅਤੇ ਪੁਲਿਸ ਵਾਲਾ ਤਿਕੋਣ ਬਣਾ ਕੇ ਗੱਲ ਕਰਨ ਲੱਗ ਪਏ ਤਾਂ ਉਸਨੇ ਭੱਜਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਵਾਂ ਨੂੰ ਵੀ ਉਸਦੇ ਪਿੱਛੇ ਭੱਜਣਾ ਪਿਆ ਹਾਲਾਂਕਿ ਉਨ੍ਹਾਂ ਦਾ ਬੁਰੀ ਤਰ੍ਹਾਂ ਸਾਹ ਚੜ੍ਹਿਆ ਹੋਇਆ ਸੀ।

ਹੁਣ ਛੇਤੀ ਹੀ ਉਹ ਸ਼ਹਿਰ ਤੋਂ ਬਾਹਰ ਸਨ ਜਿੱਥੇ ਖੇਤਾਂ ਦੀ ਹੱਦ ਸ਼ਹਿਰ ਨਾਲ ਮਿਲ ਰਹੀ ਸੀ। ਬਰਾਨ ਪਈ ਇੱਕ ਪੱਥਰ ਦੀ ਖਦਾਨ, ਇੱਕ ਅਜਿਹੇ ਘਰ ਦੇ ਕੋਲ ਵਿਖਾਈ ਦੇ ਰਹੀ ਸੀ ਜਿਹੜਾ ਅਜੇ ਵੀ ਸ਼ਹਿਰ ਨਾਲ ਜੁੜਿਆ ਪ੍ਰਤੀਤ ਹੋ ਰਿਹਾ ਸੀ। ਦੋਵੇਂ ਆਦਮੀ ਉੱਥੇ ਰੁਕ ਗਏ, ਸ਼ਾਇਦ ਇਹ ਉਹ ਜਗ੍ਹਾ ਸੀ ਜਿਸਦੀ ਤਲਾਸ਼ ਉਹ ਸ਼ੁਰੂ ਤੋਂ ਹੀ ਕਰ ਰਹੇ ਸਨ, ਜਾਂ ਫ਼ਿਰ ਉਹ ਇੰਨਾ ਥੱਕ ਚੁੱਕੇ ਸਨ ਕਿ ਹੁਣ ਅੱਗੇ ਤੁਰਨਾ ਉਨ੍ਹਾਂ ਦੇ ਲਈ ਮੁਸ਼ਕਿਲ ਹੋ ਗਿਆ ਸੀ। ਉਨ੍ਹਾਂ ਦੇ ਕੇ. ਦਾ ਪਿੱਛਾ ਹੁਣ ਛੱਡ ਦਿੱਤਾ, ਜਿਹੜਾ ਚੁੱਪਚਾਪ ਉਡੀਕ ਕਰ ਰਿਹਾ ਸੀ। ਉਨ੍ਹਾਂ ਨੇ ਪਸੀਨੇ ਨੂੰ

293॥ ਮੁਕੱਦਮਾ