ਸੀ ਅਤੇ ਘੱਟ ਤੋਂ ਘੱਟ ਉਹ ਉਸਨੂੰ ਡਰਾ ਤਾਂ ਸਕਦਾ ਹੀ ਸੀ। ਆਪਣੀ ਇਸ ਬੇਬਸੀ ਕਰਕੇ ਅਤੇ ਸਮੇਂ ਦੀ ਕਮੀ ਦੇ ਕਾਰਨ, ਉਹ ਬੂਹੇ ਦੀ ਵਿਰਲ ਵਿੱਚੋਂ ਬਹੁਤ ਹੌਲੀ ਜਿਹੀ ਬੋਲਿਆ- “ਫ਼ਰਾਉਲਨ ਬਸਨਰ!" ਇਹ ਬੁਲਾਵੇ ਤੋਂ ਵੱਧ ਸਮਝੌਤੇ ਜਿਹੇ ਵਰਗੀ ਅਵਾਜ਼ ਸੀ। “ਕੌਣ ਹੈ?" ਫ਼ਰਾਉਲਨ ਬਸਨਰ ਨੇ ਅੱਖਾਂ ਪਾੜ ਕੇ ਆਰ-ਪਾਰ ਵੇਖਦੇ ਹੋਏ ਪੁੱਛਿਆ। “ ਮੈਂ ਹਾਂ!" ਕੇ. ਨੇ ਕਿਹਾ ਅਤੇ ਬਾਹਰ ਚਲਾ ਆਇਆ। “ਓਹ! ਸ਼ੀਮਾਨ ਕੇ. !" ਫ਼ਰਾਉਲਨ ਮੁਸਕਰਾਉਂਦੇ ਹੋਏ ਬੋਲੀ- “ਨਮਸਕਾਰ!" ਅਤੇ ਉਸਨੇ ਆਪਣਾ ਹੱਥ ਬਾਹਰ ਖਿੱਚ ਲਿਆ। “ਮੈਂ ਤੈਨੂੰ ਕੁੱਝ ਕਹਿਣਾ ਚਾਹੁੰਦਾ ਹਾਂ, ਕੀ ਇਸੇ ਵੇਲੇ ਕਹਿ ਦਿਆਂ?"
“ਹੁਣੇ ? ” ਫ਼ਰਾਉਲਨ ਬਸਨਰ ਬੋਲੀ- “ਕੀ ਹੁਣੇ ਕਹਿਣਾ ਜ਼ਰੂਰੀ ਹੈ? ਕੁੱਝ ਅਜੀਬ ਜਿਹਾ ਨਹੀਂ ਲੱਗਦਾ?” “ਮੈਂ ਨੌਂ ਵਜੇ ਤੋਂ ਤੇਰੀ ਉਡੀਕ ਕਰ ਰਿਹਾ ਹਾਂ।” “ਹਾਂ! ਮੈਂ ਥਿਏਟਰ ਗਈ ਸੀ। ਮੈਨੂੰ ਨਹੀਂ ਪਤਾ ਸੀ ਕਿ ਤੂੰ ਮੇਰੀ ਉਡੀਕ ਕਰ ਰਿਹਾ ਏਂ।” “ਅੱਜ ਜੋ ਵੀ ਹੋਇਆ ਮੈਂ ਤੇਰੇ ਨਾਲ ਉਸੇ ਵਿਸ਼ੇ ’ਚ ਗੱਲ ਕਰਨੀ ਚਾਹੁੰਦਾ ਹਾਂ।” “ਓਹ! ਖੈਰ ਇਸ ’ਤੇ ਮੈਨੂੰ ਕੋਈ ਖ਼ਾਸ ਇਤਰਾਜ਼ ਨਹੀਂ ਹੈ, ਬਿਨ੍ਹਾਂ ਇਸ ਗੱਲ ਦੇ ਕਿ ਮੈਂ ਬਹੁਤ ਜ਼ਿਆਦਾ ਥੱਕੀ ਹੋਈ ਹਾਂ ਅਤੇ ਹੁਣ ਮੈਂ ਸੌਣਾ ਚਾਹੁੰਦੀ ਹਾਂ। ਇੱਕ-ਦੋ ਮਿੰਟ ਲਈ ਤੂੰ ਮੇਰੇ ਕਮਰੇ ਵਿੱਚ ਆ ਜਾ। ਇੱਥੇ ਤਾਂ ਗੱਲ ਕਰਨੀ ਮੁਮਕਿਨ ਨਹੀਂ ਹੈ। ਲੋਕ ਜਾਗ ਜਾਣਗੇ ਅਤੇ ਸ਼ਾਇਦ ਇਹ ਉਹਨਾਂ ਤੋਂ ਵਧੇਰੇ ਸਾਡੇ ਲਈ ਮਾੜਾ ਹੋਏਗਾ। ਜ਼ਰਾ ਰੁਕੋ ! ਮੈਂ ਆਪਣੇ ਕਮਰੇ ਦੀ ਬੱਤੀ ਜਗਾ ਲਵਾਂ ਅਤੇ ਅਸੀਂ ਇੱਥੋਂ ਦੀ ਬੱਤੀ ਬੁਝਾ ਦੇਈਏ।" ਕੇ. ਨੇ ਉਸੇ ਤਰ੍ਹਾਂ ਕੀਤਾ ਅਤੇ ਜਦੋਂ ਤੱਕ ਫ਼ਰਾਉਲਨ ਬਸਨਰ ਨੇ ਆਪਣੇ ਕਮਰੇ ਵਿੱਚੋਂ ਆਵਾਜ਼ ਨਾ ਦਿੱਤੀ ਉਹ ਉੱਥੇ ਹੀ ਉਡੀਕ ਕਰਦਾ ਰਿਹਾ। “ਬੈਠੋ!” ਉਸਨੇ ਸੋਫ਼ੇ ਵੱਲ ਇਸ਼ਾਰਾ ਕੀਤਾ ਅਤੇ ਆਪਣੀ ਜ਼ਾਹਰ ਹੋਣ ਵਾਲੀ ਥਕਾਵਟ ਦੇ ਬਾਵਜੂਦ ਆਪ ਖੜੀ ਰਹੀ। ਉਸਨੇ ਆਪਣਾ ਛੋਟਾ ਜਿਹਾ ਹੈਟ ਵੀ ਨਹੀਂ ਉਤਾਰਿਆ ਜਿਹੜਾ ਫੁੱਲਾਂ ਨਾਲ ਲੱਦਿਆ ਹੋਇਆ ਸੀ। “ਤਾਂ ਤੂੰ ਕੀ ਕਹਿਣਾ ਚਾਹੁੰਨਾ ਏਂ? ਮੈਨੂੰ ਇਹ ਜਾਣ ਲੈਣ ਦੀ ਬੇਚੈਨੀ ਹੋ ਰਹੀ ਹੈ।“ ਆਪਣੀਆਂ ਲੱਤਾਂ 36 ।।ਮੁਕੱਦਮਾ