ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਵੇਖੋ!" ਕੇ. ਨੇ ਕਿਹਾ- “ਕਾਨੂੰਨੀ ਮਾਮਲਿਆਂ 'ਚ ਤੇਰੇ ਕੋਲ ਜ਼ਿਆਦਾ ਤਜਰਬਾ ਨਹੀਂ ਹੈ।

"ਨਹੀਂ, ਮੇਰੇ ਕੋਲ ਬਹੁਤਾ ਤਜਰਬਾ ਨਹੀਂ ਹੈ। ਫ਼ਰਾਉਲਨ ਬਸਰ ਬੋਲੀ“ਅਤੇ ਇਸ ਉੱਤੇ ਮੈਂ ਕਾਫ਼ੀ ਵਾਰ ਅਫ਼ਸੋਸ ਵੀ ਜਾਹਰ ਕਰ ਚੁੱਕੀ ਹਾਂ ਕਿਉਂਕਿ ਮੈਂ ਹਰ ਚੀਜ਼ ਸਿੱਖਣਾ ਚਾਹੁੰਦੀ ਹਾਂ ਅਤੇ ਕਾਨੂੰਨ ਵਿੱਚ ਮੇਰੀ ਜ਼ਿਆਦਾ ਦਿਲਚਸਪੀ ਹੈ। ਕਚਹਿਰੀ ਵਿੱਚ ਤਾਂ ਇੱਕ ਖ਼ਾਸ ਕਿਸਮ ਦੀ ਖਿੱਚ ਹੁੰਦੀ ਹੈ। ਕੀ ਤੂੰ ਅਜਿਹਾ ਨਹੀਂ ਸੋਚਦਾ? ਹਾਂ ਮੈਂ ਅਗਲੇ ਮਹੀਨੇ ਇੱਕ ਵਕੀਲ ਦੇ ਸਟਾਫ਼ ਵਿੱਚ ਦਾਖ਼ਲ ਹੋ ਰਹੀ ਹਾਂ, ਇਸ ਲਈ ਇਸ ਖੇਤਰ ਵਿੱਚ ਮੇਰਾ ਗਿਆਨ ਜ਼ਰੂਰ ਹੀ ਵਧੇਗਾ।"

"ਇਹ ਤਾਂ ਬਹੁਤ ਚੰਗਾ ਹੈ। ਕੇ. ਨੇ ਕਿਹਾ- "ਫ਼ਿਰ ਤਾਂ ਤੂੰ ਮੇਰੇ ਕੇਸ ’ਚ ਮੇਰੀ ਕਾਫ਼ੀ ਮਦਦ ਕਰ ਸਕੇਂਗੀ।"

“ਹਾਂ, ਜ਼ਰੂਰ ਕਰ ਸਕਦੀ ਹਾਂ। ਫ਼ਰਾਉਲਨ ਬਸ਼ਨਰ ਨੇ ਕਿਹਾ- "ਮੈਂ ਕਿਉਂ ਨਹੀਂ ਕਰਾਂਗੀ? ਮੇਰੇ ਕੋਲ ਜਿਹੜਾ ਵੀ ਗਿਆਨ ਹੋਵੇਗਾ, ਮੈਂ ਉਸਦਾ ਇਸਤੇਮਾਲ ਜ਼ਰੂਰ ਕਰਨਾ ਚਾਹਾਂਗੀ।"

"ਪਰ ਮੈਂ ਇਹ ਸਭ ਗੰਭੀਰਤਾ ਨਾਲ ਕਹਿ ਰਿਹਾ ਹਾਂ।" ਕੇ. ਬੋਲਿਆ- "ਵੈਸੇ ਤਾਂ ਗੱਲ ਇੰਨੀ ਛੋਟੀ ਹੈ ਕਿ ਵਕੀਲ ਕਰਨ ਦੀ ਲੋੜ ਹੀ ਨਹੀਂ ਹੈ, ਪਰ ਮੈਂ ਸਲਾਹ ਲੈਣ ਲਈ ਤਾਂ ਇਸਦਾ ਇਸਤੇਮਾਲ ਕਰ ਹੀ ਸਕਦਾ ਹਾਂ।"

"ਹਾਂ, ਪਰ ਜੇ ਮੈਂ ਸਲਾਹਕਾਰ ਹਾਂ ਤਾਂ ਮੇਰਾ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਆਖ਼ਰ ਇਹ ਸਭ ਹੈ ਕੀ?” ਫ਼ਰਾਉਲਨ ਬਸਰ ਨੇ ਕਿਹਾ।

"ਅਜੇ ਤੱਕ ਤਾਂ ਇਹੀ ਰੌਲਾ ਹੈ। ਮੈਂ ਤਾਂ ਆਪ ਕੁੱਝ ਨਹੀਂ ਜਾਣਦਾ।

"ਤਾਂ ਫ਼ਿਰ, ਹੁਣ ਤੱਕ ਤੂੰ ਮੇਰੀਆਂ ਲੱਤਾਂ ਕਿਉਂ ਖਿੱਚ ਰਿਹਾ ਸੀ। ਫ਼ਰਾਉਲਨ ਬਸਰ ਜਿਹੜੀ ਹੁਣ ਬਹੁਤ ਨਿਰਾਸ਼ ਲੱਗ ਰਹੀ ਸੀ, ਬੋਲੀ- "ਰਾਤ ਦੇ ਇਸ ਵਕਤ ਇਹ ਸਭ ਕਰਨ ਦੀ ਕੋਈ ਲੋੜ ਨਹੀਂ ਸੀ।" ਅਤੇ ਹੁਣ ਤੱਕ ਜਿਹੜੀਆਂ ਫ਼ੋਟੋਆਂ ਦੇ ਕੋਲ ਉਹ ਖੜੀ ਸੀ, ਉੱਥੋਂ ਉਹ ਹਟ ਗਈ।

"ਨਹੀਂ ਫ਼ਰਾਉਲਨ! ਮੈਂ ਤੇਰੀਆਂ ਲੱਤਾਂ ਨਹੀਂ ਖਿੱਚ ਰਿਹਾ ਸੀ। ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ `ਤੇ ਯਕੀਨ ਕਰੇਂ। ਮੈਂ ਜਿਹੜਾ ਕੁੱਝ ਵੀ ਜਾਣਦਾ ਹਾਂ, ਉਹ ਸਭ ਤਾਂ ਹੁਣ ਤੱਕ ਮੈਂ ਤੈਨੂੰ ਦੱਸ ਹੀ ਚੁੱਕਾ ਹਾਂ। ਇੱਥੋਂ ਤੱਕ ਹੀ ਮੈਂ ਤੈਨੂੰ ਕੁੱਝ ਜ਼ਿਆਦਾ ਹੀ ਦੱਸ ਚੁੱਕਾ ਹਾਂ ਕਿਉਂਕਿ ਉਹ ਸਭ ਜਾਂਚ ਕਮੀਸ਼ਨ ਤਾਂ ਬਿਲਕੁਲ ਨਹੀਂ ਸੀ। ਮੈਂ ਇਸਨੂੰ ਇਹ ਨਾਂ ਸਿਰਫ਼ ਇਸ ਲਈ ਦਿੱਤਾ ਕਿਉਂਕਿ ਇਸਤੋਂ ਢੁੱਕਵਾਂ ਨਾਂ ਮੈਂ ਇਸ

39