ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਲੱਭ ਹੀ ਨਹੀਂ ਸਕਿਆ। ਕੋਈ ਪੁੱਛ-ਪੜਤਾਲ ਨਹੀਂ ਹੋਈ। ਮੈਨੂੰ ਸਿਰਫ਼ ਗਿਰਫ਼ਤਾਰ ਕਰ ਲਿਆ ਗਿਆ, ਪਰ ਅਜਿਹਾ ਤਾਂ ਕਮੀਸ਼ਨ ਨਹੀਂ ਕਰਦਾ।

ਫ਼ਰਾਉਲਨ ਬਸਰ ਇੱਕ ਵਾਰ ਫ਼ਿਰ ਸੋਫ਼ੇ ਤੇ ਬਹਿ ਕੇ ਹੱਸਣ ਲੱਗੀ।

“ਤਾਂ ਫ਼ਿਰ ਇਹ ਕਿਸ ਤਰ੍ਹਾਂ ਦਾ ਸੀ? ਉਹ ਬੋਲੀ।

“ਇੱਕ ਦਮ ਭਿਆਨਕ ! ਕੇ. ਨੇ ਕਿਹਾ ਪਰ ਉਦੋਂ ਉਹ ਇਸ ਬਾਰੇ ਤਾਂ ਬਿਲਕੁਲ ਨਹੀਂ ਸੀ ਸੋਚ ਰਿਹਾ। ਜਦਕਿ ਇਸਦੇ ਉਲਟ ਉਹ ਫ਼ਰਾਉਲਨ ਬਸਰ ਦੀਆਂ ਕਲਪਨਾਵਾਂ ਵਿੱਚ ਗੁਆਚਿਆ ਹੋਇਆ ਸੀ, ਜਿਸਨੇ ਆਪਣਾ ਚਿਹਰਾ ਇੱਕ ਹੱਥ ’ਤੇ ਟਿਕਾਇਆ ਹੋਇਆ ਸੀ, ਕੁਹਣੀ ਸੋਫ਼ੇ ’ਤੇ ਟਿਕਾਈ ਹੋਈ ਸੀ ਅਤੇ ਦੂਜਾ ਹੱਥ ਉਸਦੇ ਬੁੱਲਾਂ ਨੂੰ ਛੋਹ ਰਿਹਾ ਸੀ।

“ਇਹ ਇੱਕ ਦਮ ਬਕਵਾਸ ਹੈ।” ਫ਼ਰਾਉਲਨ ਬਸਰ ਨੇ ਕਿਹਾ।

“ਕੀ ਬਕਵਾਸ ਹੈ? ਕੇ. ਨੇ ਪੁੱਛਿਆ। ਫ਼ਿਰ ਉਹ ਕੋਲ ਆ ਕੇ ਬੋਲਿਆ“ਤਾਂ ਫ਼ਿਰ ਤੈਨੂੰ ਮੈਂ ਇਹ ਦੱਸਾਂ ਕਿ ਇਹ ਸਭ ਕਿਹੋ ਜਿਹਾ ਸੀ?” ਉਹ ਖਿਸਕਣਾ ਚਾਹੁੰਦਾ ਸੀ ਪਰ ਉੱਥੋਂ ਦੂਰ ਨਹੀਂ ਜਾਣਾ ਚਾਹੁੰਦਾ ਸੀ।

“ਹੁਣ ਮੈਂ ਥੱਕ ਚੁੱਕੀ ਹਾਂ।”

“ਤੂੰ ਇੰਨੀ ਦੇਰ ਨਾਲ ਆਈ ਏਂ ਨਾ।”

“ਹੁਣ ਗੱਲਬਾਤ ਦੇ ਖ਼ਤਮ ਹੋਣ ’ਤੇ ਤੂੰ ਮੈਨੂੰ ਦੋਸ਼ੀ ਕਰਾਰ ਦੇ ਰਿਹਾ ਏਂ, ਅਤੇ ਹਾਂ ਮੈਂ ਇਸੇ ਕਾਬਿਲ ਹਾਂ, ਕਿਓ ਅੰਦਰ ਹੀ ਨਹੀਂ ਆਉਣ ਦੇਣਾ ਚਾਹੀਦਾ ਸੀ ਅਤੇ ਵੈਸੇ ਵੀ ਇਹ ਜ਼ਰੂਰੀ ਨਹੀਂ ਸੀ, ਜਿਵੇਂ ਕਿ ਇਹ ਪਤਾ ਲੱਗ ਹੀ ਗਿਆ ਹੈ।

“ਪਰ ਇਹ ਬਹੁਤ ਜ਼ਰੂਰੀ ਸੀ, ਅਤੇ ਤੂੰ ਇਹ ਵੇਖ ਹੀ ਲਵੇਂਗੀ ਕਿ ਕਿਉਂ।

” ਕੇ. ਨੇ ਕਿਹਾ- “ਕੀ ਮੈਂ ਤੇਰੇ ਬਿਸਤਰੇ ਦੇ ਕੋਲ ਪਿਆ ਉਹ ਮੇਜ਼ ਚੱਕ ਲਿਆਵਾਂ?”

“ਤੈਨੂੰ ਹੋ ਕੀ ਗਿਆ ਹੈ?” ਫ਼ਰਾਉਲਨ ਬਸਨਰ ਨੇ ਕਿਹਾ- “ਤੂੰ ਨਹੀਂ ਲਿਆ ਸਕਦਾ।”

“ਤਾਂ ਮੈਂ ਤੈਨੂੰ ਨਹੀਂ ਦੱਸ ਸਕਦਾ।” ਕੇ. ਨੇ ਖਿਝ ਕੇ ਕਿਹਾ, ਜਿਵੇਂ ਉਸਨੂੰ ਡੂੰਘੀ ਸੱਟ ਵੱਜੀ ਹੋਵੇ।

“ਠੀਕ ਹੈ, ਜੇ ਵਿਖਾਉਣ ਲਈ ਇਹ ਜ਼ਰੂਰੀ ਹੈ ਤਾਂ ਜੋ ਉਸਨੂੰ ਚੁੱਕ ਲਿਆ।” ਫ਼ਰਾਉਲਨ ਬਸਰ ਨੇ ਕਿਹਾ, ਅਤੇ ਥੋੜੀ ਦੇਰ ਬਾਅਦ ਕਮਜ਼ੋਰ ਜਿਹੀ ਅਵਾਜ਼ ’ਚ ਬੋਲੀ- “ਮੈਂ ਇੰਨੀ ਥੱਕੀ ਹੋਈ ਹਾਂ ਕਿ ਮੈਨੂੰ ਜਿੰਨਾ ਮੰਨਣਾ ਚਾਹੀਦਾ ਹੈ,

40 ਮੁਕੱਦਮਾ