"ਹਾਂ, ਉੱਥੇ ਹੈ।" ਫ਼ਰਾਉਲਨ ਬਸਨਰ ਨੇ ਕੇ. ਦੇ ਕੰਨ `ਚ ਹੌਲੀ ਜਿਹੇ ਕਿਹਾ- “ਪਿਛਲੇ ਦਿਨ ਤੋਂ ਉੱਥੇ ਫ਼ਰਾਅ ਗੁਰਬਾਖ ਦਾ ਇੱਕ ਭਤੀਜਾ ਸੌ ਰਿਹਾ ਹੈ, ਕੈਪਟਨ। ਇੱਧਰ ਇਹੀ ਇੱਕ ਕਮਰਾ ਖ਼ਾਲੀ ਸੀ। ਮੈਂ ਵੀ ਇਹ ਭੁੱਲ ਗਈ ਸੀ। ਓਹ! ਪਰ ਤੂੰ ਇੰਨਾ ਜ਼ੋਰ ਨਾਲ ਕਿਉਂ ਚੀਕਿਆ ਸੀ? ਮੈਨੂੰ ਇਹ ਪਸੰਦ ਨਹੀਂ ਹੈ।
"ਫ਼ਿਕਰ ਦੀ ਕੋਈ ਗੱਲ ਨਹੀਂ ਹੈ।" ਕੇ. ਨੇ ਕਿਹਾ ਅਤੇ ਜਿਵੇਂ ਹੀ ਉਹ ਗੱਦੇ ਉੱਪਰ ਡਿੱਗੀ, ਉਸਨੇ ਉਸਦੀਆਂ ਸੇਲੀਆਂ ਚੰਮ ਲਈਆਂ।
"ਓਹ! ਜਾਓ। ਚਲੇ ਜਾਓ।" ਛੇਤੀ ਨਾਲ ਉੱਠ ਕੇ ਬੈਠਦੇ ਹੋਏ ਉਸਨੇ ਕਿਹਾ, "ਜਾ-ਜਾ, ਤੂੰ ਕਿਸਦੀ ਉਡੀਕ ਕਰ ਰਿਹਾ ਏਂ? ਉਹ ਬੂਹੇ ਕੋਲ ਸੁਣ ਰਿਹਾ ਹੋਏਗਾ। ਉਹ ਆਪਣੀਆਂ ਗੱਲਾਂ ਸੁਣ ਲਏਗਾ। ਕਿਉਂ ਮੈਨੂੰ ਪਰੇਸ਼ਾਨ ਕਰ ਰਿਹਾ ਏਂ?"
"ਮੈਂ ਨਹੀਂ ਜਾਵਾਂਗਾ।" ਕੇ. ਨੇ ਕਿਹਾ- “ਜਦੋਂ ਤੱਕ ਤੂੰ ਸ਼ਾਂਤ ਨਹੀਂ ਹੋ ਜਾਂਦੀ। ਕਮਰੇ ਦੇ ਦੂਜੇ ਖੂੰਜੇ ਵਿੱਚ ਚੱਲੋ। ਉਹ ਓਥੇ ਸਾਡੀਆਂ ਗੱਲਾਂ ਨਹੀਂ ਸੁਣ ਸਕੇਗਾ।” ਉਹ ਉੱਧਰ ਚਲੇ ਗਏ।
"ਯਾਦ ਰੱਖ ਇਹ ਭਾਵੇਂ ਤੈਨੂੰ ਬੇਹੁਦਾ ਲੱਗੇ, ਪਰ ਇਸ ਵਿੱਚ ਕੋਈ ਖ਼ਤਰਾ ਨਹੀਂ ਹੈ। ਤੂੰ ਚੰਗੀ ਤਰ੍ਹਾਂ ਜਾਣਦੀ ਏਂ ਕਿ ਫ਼ਰਾਅ ਗਰੁਬਾਖ਼- ਅਤੇ ਇੱਥੇ ਉਸੇ ਦੀ ਹੀ ਹੈਸੀਅਤ ਹੈ, ਖ਼ਾਸ ਤੌਰ 'ਤੇ ਜਦੋਂ ਇਹ ਕੈਪਟਨ ਉਸਦਾ ਭਤੀਜਾ ਹੈ- ਦੀ ਮੇਰੇ ਬਾਰੇ 'ਚ ਚੰਗੀ ਰਾਏ ਹੈ ਅਤੇ ਮੈਂ ਜੋ ਵੀ ਕਹਿੰਦਾ ਹਾਂ, ਉਸ ਉੱਪਰ ਵਿਸ਼ਵਾਸ ਕਰਦੀ ਹੈ। ਇਸਦੇ ਇਲਾਵਾ ਉਹ ਮੇਰੇ ਅਹਿਸਾਨ ਹੇਠ ਵੀ ਹੈ ਕਿਉਂਕਿ ਮੈਂ ਉਸਨੂੰ ਕਾਫ਼ੀ ਪੈਸੇ ਉਧਾਰ ਦਿੱਤੇ ਹਨ। ਤੂੰ ਇਸ ਬਾਰੇ ’ਚ ਜੋ ਵੀ ਸਪਸ਼ਟੀਕਰਨ ਦੇਣ ਲਈ ਮੈਨੂੰ ਕਹੇਂਗੀ, ਮੈਂ ਗਰੰਟੀ ਨਾਲ ਕਹਿੰਦਾ ਹਾਂ ਕਿ ਮੈਂ ਫ਼ਰਾਅ ਗਰੁਬਾਖ਼ ਨੂੰ ਸਮਝਾ ਕੇ ਉਸਨੂੰ ਮੰਨਣ ਲਈ ਤਿਆਰ ਕਰ ਸਕਦਾ ਹਾਂ। ਤੂੰ ਮੈਨੂੰ ਇੱਕ ਦਮ ਮਾਫ਼ ਨਾ ਕਰੀਂ। ਜੇ ਤੂੰ ਇਹ ਫੈਲਾਉਣਾ ਚਾਹੁੰਦੀ ਏਂ ਕਿ ਮੈਂ ਤੇਰੀ ਇੱਜ਼ਤ ’ਤੇ ਹੱਥ ਪਾਇਆ ਹੈ, ਤਾਂ ਵੀ ਫ਼ਰਾਅ ਗਰੁਬਾਖ਼ ਨੂੰ ਦੱਸ ਦਿੱਤਾ ਜਾਏਗਾ ਅਤੇ ਉਹ ਬਿਨ੍ਹਾਂ ਸ਼ੱਕ ਮੰਨ ਜਾਏਗੀ, ਕਿਉਂਕਿ ਮੇਰੇ ਪ੍ਰਤੀ ਉਸਦਾ ਅਸੀਮ ਪਿਆਰ ਹੈ।" ਫ਼ਰਾਉਲਨ ਬਸਰ ਆਪਣੇ ਸਾਹਮਣੇ ਜ਼ਮੀਨ ਨੂੰ ਇੱਕ-ਟੱਕ ਵੇਖ ਰਹੀ ਸੀ ਅਤੇ ਕੁੱਝ ਝੁਕੀ ਹੋਈ ਸੀ।
"ਫ਼ਰਾਅ ਗਰੁਬਾਖ਼ ਕਿਉਂ ਯਕੀਨ ਨਹੀਂ ਕਰੇਗੀ ਕਿ ਮੈਂ ਤੇਰੀ ਇੱਜ਼ਤ ਨਾਲ ਛੇੜਛਾੜ ਕੀਤੀ ਹੈ?" ਉਹ ਉਸਦੇ ਵਾਲਾਂ, ਉਸਦੇ ਲਾਲ ਧਾਗੇ ਨਾਲ ਬੰਨ੍ਹੇ ਵਾਲਾਂ ਨੂੰ
42