ਦੂਜਾ ਭਾਗ
ਸ਼ੁਰੂਆਤੀ ਪੁੱਛਗਿੱਛ
ਕੇ. ਨੂੰ ਫ਼ੋਨ 'ਤੇ ਦੱਸਿਆ ਗਿਆ ਕਿ, ਅਗਲੇ ਐਤਵਾਰ ਨੂੰ ਉਸਦੇ ਕੇਸ ਦੀ ਸ਼ੁਰੂਆਤੀ ਪੁੱਛਗਿੱਛ ਹੋਵੇਗੀ। ਉਸਨੂੰ ਸੁਚੇਤ ਕੀਤਾ ਗਿਆ ਸੀ ਕਿ ਪੁੱਛਗਿੱਛ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ; ਹਰੇਕ ਹਫ਼ਤੇ ਤਾਂ ਸ਼ਾਇਦ ਨਹੀਂ, ਪਰ ਜ਼ਰੂਰ ਹੀ ਲੰਘਦੇ ਵਕਤ ਦੇ ਨਾਲ ਇਸਦੀ ਗਤੀ ਤੇਜ਼ ਹੁੰਦੀ ਜਾਵੇਗੀ। ਇੱਕ ਪਾਸੇ ਤਾਂ ਇਹ ਹਰੇਕ ਸਬੰਧਿਤ ਆਦਮੀ ਦੇ ਹਿਤ ਵਿੱਚ ਹੋਵਗਾ ਕਿ ਮੁਕੱਦਮਾ ਤੇਜ਼ੀ ਨਾਲ ਆਪਣੇ ਸੁਭਾਵਿਕ ਨਤੀਜੇ 'ਤੇ ਪਹੁੰਚੇ, ਪਰ ਦੂਜੇ ਪਾਸੇ ਇਹ ਵੀ ਜ਼ਰੂਰੀ ਹੈ ਕਿ ਹਰ ਕੋਣ ਤੋਂ ਪੜਤਾਲ ਗਹਿਰਾਈ ਨਾਲ ਕੀਤੀ ਜਾਵੇ, ਫ਼ਿਰ ਸਾਰੀ ਵਿਧੀ ਵਿੱਚ ਜ਼ਰੂਰੀ ਦਬਾਅ-ਤਨਾਵਾਂ ਦੇ ਕਾਰਨ ਇਹ ਲੰਮੇ ਅਰਸੇ ਤੱਕ ਜਾਰੀ ਨਹੀਂ ਰੱਖੀ ਜਾ ਸਕਦੀ। ਇਸ ਲਈ ਵਿਚਾਲੇ ਛੋਟੇ ਪੜਾਅ ਦੇ ਕੇ ਇਹ ਪੁੱਛਗਿੱਛ ਕੀਤੇ ਜਾਣ 'ਤੇ ਸਹਿਮਤੀ ਹੋਈ। ਇਸ ਲਈ ਕੇ. ਦੇ ਪੇਸ਼ੇਵਰ ਕੰਮ ’ਚ ਕੋਈ ਅੜਿੱਕਾ ਨਾ ਪਾਉਣ ਦੇ ਕਾਰਨ ਹੀ ਐਤਵਾਰ ਨੂੰ ਪੁੱਛਗਿੱਛ ਦਾ ਦਿਨ ਮਿੱਥਿਆ ਗਿਆ। ਉਹਨਾਂ ਨੇ ਦੱਸਿਆ ਕਿ ਉਹ ਇਹ ਮੰਨ ਕੇ ਚੱਲ ਰਹੇ ਹਨ ਕਿ ਕੇ, ਇਸ ਉੱਪਰ ਆਪਣੀ ਸਹਿਮਤੀ ਦੇਵੇਗਾ, ਪਰ ਜੇਕਰ ਉਸਨੂੰ ਕਿਸੇ ਹੋਰ ਦਿਨ ਦੀ ਦਰਕਾਰ ਹੁੰਦੀ ਹੈ ਤਾਂ ਉਹ ਇਹ ਵੀ ਮੰਨ ਲੈਣਗੇ। ਉਦਾਹਰਨ ਦੇ ਤੌਰ 'ਤੇ; ਸੁਣਵਾਈ ਤਾਂ ਉਹਨਾਂ ਦੀ ਚੋਣ ਸੀ ਕਿ ਰਾਤਾਂ ਨੂੰ ਵੀ ਹੋ ਸਕਦੀ ਹੈ ਪਰ ਫ਼ਿਰ ਕੇ, ਇਸਦੇ ਲਈ ਮਾਨਸਿਕ ਤੌਰ 'ਤੇ ਠੀਕ ਅਤੇ ਖ਼ੁਸ਼ ਨਹੀਂ ਹੋਵੇਗਾ। ਜੇ ਕੇ. ਨੂੰ ਕੋਈ ਇਤਰਾਜ਼ ਨਾ ਹੋਵੇ, ਤਾਂ ਉਹ ਹਰ ਹਾਲ ’ਚ ਇਸਨੂੰ ਐਤਵਾਰ ਨੂੰ ਹੀ ਕਰਨਾ ਚਾਹੁਣਗੇ। ਇਹ ਤਾਂ ਪੱਕਾ ਹੀ ਮੰਨ ਲਿਆ ਗਿਆ ਸੀ ਕਿ ਉਹ ਇਸ ਲਈ ਜ਼ਰੂਰੀ `ਤੇ ਹਾਜ਼ਰ ਹੋਏਗਾ ਹੀ, ਇਸ ਲਈ ਉਸਨੂੰ ਇਹ ਸਭ ਕਹਿਣ ਦੀ ਜ਼ਰੂਰਤ ਮਹਿਸੂਸ ਨਾ ਕੀਤੀ ਗਈ। ਜਿਸ ਘਰ ਵਿੱਚ ਇਹ ਸੁਣਵਾਈ ਹੋਣਾ ਤੈਅ ਹੋਇਆ, ਉਸਦਾ ਨੰਬਰ ਉਸਨੂੰ ਦੱਸ ਦਿੱਤਾ ਗਿਆ ਸੀ। ਇਹ ਘਰ
45