ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੇ ਜਾਂ ਉਹ ਕੇ. ਨਾਲ ਤੁਰ ਕੇ ਕਿਸੇ ਦੂਰ ਦੇ ਬੂਹੇ ਤੱਕ ਪਹੁੰਚ ਜਾਂਦੇ, ਜਿੱਥੇ ਲਾਂਜ਼ ਦੇ ਰਹਿਣ ਦੀ ਸੰਭਾਵਨਾ ਹੁੰਦੀ ਜਾਂ ਉੱਥੇ ਰਹਿਣ ਵਾਲੇ ਕਿਸੇ ਬੰਦੇ ਨੂੰ ਲਾਂਜ਼ ਬਾਰੇ ਕੋਈ ਜਾਣਕਾਰੀ ਹੋਣ ਦੀ ਸੰਭਾਵਨਾ ਹੁੰਦੀ। ਅੰਤ ਹਾਲਤ ਇਹ ਹੋ ਗਈ ਕਿ ਕੇ. ਨੂੰ ਕੋਈ ਸਵਾਲ ਕਰਨ ਦੀ ਲੋੜ ਨਾ ਰਹੀ, ਪਰ ਉਸਨੂੰ ਮੰਜ਼ਿਲ ਦਰ ਮੰਜ਼ਿਲ ਇਸੇ ਤਰ੍ਹਾਂ ਘੁਮਾਇਆ ਜਾਂਦਾ ਰਿਹਾ। ਪਹਿਲਾਂ ਇਹ ਯੋਜਨਾ, ਜਿਹੜੀ ਉਸਨੂੰ ਇੱਕ ਦਮ ਵਿਹਾਰਕ ਲੱਗੀ ਸੀ, ਹੁਣ ਉਸਨੂੰ ਇਸ ਉੱਤੇ ਅਫ਼ਸੋਸ ਹੋਣ ਲੱਗਾ। ਪੰਜਵੀ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ, ਉਸਨੇ ਇਸ ਸਾਰੀ ਗੱਲ ਨੂੰ ਖ਼ਤਮ ਕਰ ਦੇਣ ਦਾ ਫ਼ੈਸਲਾ ਕਰ ਲਿਆ ਅਤੇ ਇਸਨੂੰ ਅਮਲ 'ਚ ਲਿਆਉਣ ਲਈ ਉਸਨੇ ਆਪਣੇ ਨਾਲ ਤੁਰ ਰਹੇ ਆਦਮੀ ਨੂੰ ਅਲਵਿਦਾ ਆਖ ਦਿੱਤੀ, ਜਿਹੜਾ ਉਸਨੂੰ ਹੋਰ ਅੱਗੇ ਲੈ ਜਾਣ ਲਈ ਨਾਲ ਤੁਰ ਰਿਹਾ ਸੀ। ਇਸੇ ਦੇ ਨਾਲ ਉਹ ਆਪ ਵੀ ਮੁੜ ਗਿਆ ਅਤੇ ਹੇਠਾਂ ਵੱਲ ਹੋ ਤੁਰਿਆ। ਉਦੋਂ ਉਸਨੂੰ ਆਪਣੇ ਇਸ ਵਿਅਰਥ ਵਿਹਾਰ 'ਤੇ ਬਹੁਤ ਗੁੱਸਾ ਆਇਆ। ਉਹ ਵਾਪਸ ਮੁੜਿਆ ਅਤੇ ਪੰਜਵੀ ਮੰਜ਼ਿਲ 'ਤੇ ਪਹੁੰਚ ਕੇ ਜਿਹੜਾ ਵੀ ਬੂਹਾ ਸਾਹਮਣੇ ਮਿਲਿਆ, ਉਸਨੂੰ ਖਟਖਟਾ ਦਿੱਤਾ। ਉਸ ਛੋਟੇ ਜਿਹੇ ਕਮਰੇ ਵਿੱਚ ਜਿਸ ਪਹਿਲੀ ਚੀਜ਼ 'ਤੇ ਉਸਦੀ ਨਜ਼ਰ ਪਈ, ਉਹ ਕੰਧ 'ਤੇ ਲਟਕੀ ਹੋਈ ਇੱਕ ਵੱਡੀ ਸਾਰੀ ਘੜੀ ਸੀ, ਜਿਸਨੇ ਉਸਦੇ ਧਿਆਨ 'ਚ ਲਿਆਂਦਾ ਕਿ ਦਸ ਵੱਜ ਚੁੱਕੇ ਹਨ।
"ਕੀ ਇੱਥੇ ਲਾਂਜ਼ ਨਾਂ ਦਾ ਮਿਸਤਰੀ ਰਹਿੰਦਾ ਹੈ?" ਉਸਨੇ ਪੁੱਛਿਆ।
"ਅੰਦਰ ਆਓ।" ਟੱਬ ਵਿੱਚ ਬੱਚਿਆਂ ਦੇ ਪੋਤੜੇ ਪਾ ਕੇ ਧੋਂਦੀ ਹੋਈ, ਚਮਕੀਲੀਆਂ ਕਾਲੀਆਂ ਅੱਖਾਂ ਵਾਲੀ ਉਸ ਔਰਤ ਨੇ ਕਿਹਾ। ਉਸਨੇ ਪਾਣੀ ਵਿੱਚ ਆਪਣੇ ਹੱਥ ਨਾਲ ਅਗਲੇ ਖੁੱਲ੍ਹੇ ਬੂਹੇ ਵੱਲ ਇਸ਼ਾਰਾ ਕੀਤਾ।

ਕੇ. ਨੂੰ ਲੱਗਿਆ ਕਿ ਉਹ ਇੱਕ ਵਿਸ਼ਾਲ ਭੀੜ ਦੇ ਅੰਦਰ ਵੜ ਰਿਹਾ ਹੈ। ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੀ ਭੀੜ-ਜਦੋਂ ਉਹ ਅੰਦਰ ਵੜਿਆ ਤਾਂ ਉਸ ਵੇਲੇ ਕਿਸੇ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ। ਲੋਕਾਂ ਦੀ ਭੀੜ ਨਾਲ ਦੋ ਬਾਰੀਆਂ ਵਾਲਾ ਉਹ ਕਮਰਾ ਭਰਿਆ ਪਿਆ ਸੀ। ਉਸਦੇ ਠੀਕ ਹੇਠਲੇ ਕਮਰੇ ਦੇ ਚਾਰੇ ਪਾਸੇ ਇੱਕ ਗੈਲਰੀ ਸੀ, ਇਹ ਵੀ ਲੋਕਾਂ ਨਾਲ ਭਰੀ ਹੋਈ ਸੀ। ਉਹ ਛੱਤ ਦੇ ਨਾਲ ਆਪਣਾ ਸਿਰ ਲਾਏ ਬਿਨ੍ਹਾਂ ਖੜੇ ਨਹੀਂ ਹੋ ਸਕਦੇ ਸਨ। ਕੇ. ਇਸ ਅਫ਼ਸੋਸ ਨਾਲ ਬਾਹਰ ਚਲਾ ਆਇਆ ਕਿ ਉਸ ਭੀੜ ਵਿੱਚ ਸਾਹ ਲੈ ਸਕਣਾ ਸੌਖਾ ਨਹੀਂ ਹੈ। ਉਸਨੂੰ ਲੱਗਿਆ ਕਿ ਉਸ ਔਰਤ ਨੇ ਉਸਨੂੰ ਗ਼ਲਤ ਸਮਝ ਲਿਆ ਹੈ, ਇਸ ਲਈ

52॥ ਮੁਕੱਦਮਾ