ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸਨੇ ਉਹਦੇ ਕੋਲ ਆ ਕੇ ਕਿਹਾ- "ਮੈਂ ਇੱਕ ਮਿਸਤਰੀ ਦੀ ਗੱਲ ਕਰ ਰਿਹਾ ਹਾਂ, ਜਿਸਦਾ ਨਾਂ ਲਾਂਜ਼ ਹੈ...।"

"ਬਿਲਕੁਲ ਠੀਕ।" ਔਰਤ ਨੇ ਜਵਾਬ ਦਿੱਤਾ- "ਅੰਦਰ ਆਓ।"

ਸ਼ਾਇਦ ਕੇ. ਉਸਦੀ ਇਹ ਗੱਲ ਨਾ ਮੰਨਦਾ, ਪਰ ਉਹ ਉਸਨੂੰ ਬੂਹੇ ਤੱਕ ਲੈ ਆਈ ਅਤੇ ਉਸਨੂੰ ਖੋਲ੍ਹਦੇ ਹੋਏ ਬੋਲੀ- "ਅੰਦਰ ਆਓ, ਮੈਂ ਬੂਹਾ ਬੰਦ ਕਰ ਦਿੰਦੀ ਹਾਂ। ਇਸ ਪਿੱਛੋਂ ਕੋਈ ਅੰਦਰ ਨਹੀਂ ਆਏਗਾ।

"ਬਹੁਤ ਸਮਝਦਾਰੀ ਦੀ ਗੱਲ ਹੈ।" ਕੇ. ਨੇ ਕਿਹਾ- "ਪਰ ਇਹ ਤਾਂ ਪਹਿਲਾਂ ਹੀ ਕਾਫ਼ੀ ਭਰਿਆ ਹੋਇਆ ਹੈ।" ਇਹ ਕਹਿ ਕੇ ਉਹ ਅੰਦਰ ਚਲਾ ਗਿਆ।

ਬੂਹੇ ਦੇ ਕੋਲ ਦੋ ਆਦਮੀਆਂ ਦੇ ਵਿਚਾਲੇ ਇੱਕ ਆਦਮੀ ਪੈਸੇ ਗਿਣਨ ਦੇ ਪੋਜ਼ 'ਚ ਆਪਣੇ ਦੋਵੇਂ ਹੱਥ ਫੈਲਾਈ ਖੜ੍ਹਾ ਸੀ, ਜਦਕਿ ਦੂਜਾ ਗਹੁ ਨਾਲ ਉਸਨੂੰ ਵੇਖ ਰਿਹਾ ਸੀ। ਕੇ. ਦੇ ਵੱਲ ਇੱਕ ਹੀ ਹੱਥ ਵਧਿਆ। ਉਹ ਇੱਕ ਛੋਟੇ ਕੱਦ ਦੇ ਲਾਲ ਗੱਲ੍ਹਾਂ ਵਾਲੇ ਨੌਜਵਾਨ ਦਾ ਸੀ।

"ਆਓ, ਇੱਧਰੋਂ ਆਓ। ਉਸਨੇ ਕਿਹਾ।

ਕੇ. ਉਸ ਜਵਾਨ ਮੁੰਡੇ ਦੇ ਪਿੱਛੇ ਤੁਰ ਪਿਆ। ਉਸ ਭੀੜ ਦੇ ਵਿੱਚ ਤੰਗ ਜਿਹਾ ਰਸਤਾ ਮੌਜੂਦ ਸੀ। ਸ਼ਾਇਦ ਇਹ ਉਹਨਾਂ ਦੋਵਾਂ ਪਾਰਟੀਆਂ ਦੇ ਵਿੱਚ ਇੱਕ ਰੇਖਾ ਖਿੱਚ ਦੇਣ ਜਿਹਾ ਸੀ, ਜਿਹੜੀਆਂ ਕਿ ਆਰ-ਪਾਰ ਮੌਜੂਦ ਸਨ। ਇਹ ਵਿਚਾਰ ਇਸ ਤੱਥ ਨਾਲ ਪੱਕਾ ਹੋ ਗਿਆ ਕਿ ਸੱਜੇ ਅਤੇ ਖੱਬੇ ਹੱਥ ਦੀਆਂ ਪਹਿਲੀਆਂ ਕਤਾਰਾਂ ਵਿੱਚੋਂ ਕੋਈ ਵੀ ਚਿਹਰਾ ਉਹਦੇ ਵੱਲ ਨਹੀਂ ਮੁੜਿਆ। ਉਸਨੂੰ ਉਹਨਾਂ ਦੀ ਪਿੱਠ ਵਿਖਾਈ ਦੇ ਰਹੀ ਸੀ, ਜਿਹੜੇ ਆਪਣੀ ਬੋਲਚਾਲ ਜਾਂ ਇਸ਼ਾਰਿਆਂ ਨਾਲ ਸਿਰਫ਼ ਆਪਣੀ ਪਾਰਟੀ ਦੇ ਲੋਕਾਂ ਨਾਲ ਮੁਖ਼ਾਤਿਬ ਸਨ। ਉਹਨਾਂ ਵਿੱਚੋਂ ਬਹੁਤੇ ਕਾਲੇ ਕੱਪੜਿਆਂ ਵਿੱਚ ਸਨ, ਜਿਹੜੇ ਉਹਨਾਂ ਦੇ ਪੁਰਾਣੇ ਆਰਾਮਦੇਹ ਸੂਟਾਂ ਵਾਂਗ ਸਨ ਅਤੇ ਉਹਨਾਂ ਉੱਪਰ ਖੁਲ੍ਹੇ ਅਤੇ ਲੰਮੇ ਕੋਟ ਲਟਕ ਰਹੇ ਸਨ। ਜੇ ਉਹ ਇਹਨਾਂ ਕੱਪੜਿਆਂ ਵਿੱਚ ਨਾ ਹੁੰਦੇ ਤਾਂ ਪੱਕਾ ਹੀ ਕੇ. ਇਸ ਭੀੜ ਨੂੰ ਸਥਾਨਕ ਰਾਜਨੀਤਿਕ ਸਭਾ ਮੰਨ ਲੈਂਦਾ।

ਵੱਡੇ ਕਮਰੇ ਦੇ ਦੂਜੇ ਕੋਨੇ ਵਿੱਚ, ਜਿੱਥੇ ਕੇ. ਨੂੰ ਪਹੁੰਚਾ ਦਿੱਤਾ ਗਿਆ ਸੀ, ਇੱਕ ਨੀਵਾਂ ਜਿਹਾ ਮੰਚ ਸੀ। ਉਹ ਵੀ ਭੀੜ ਨਾਲ ਭਰਿਆ ਸੀ। ਇਸ ਵਿੱਚ ਇੱਕ ਛੋਟਾ ਜਿਹਾ ਮੇਜ਼ ਟੇਢਾ ਪਿਆ। ਇਸਦੇ ਪਿੱਛੇ, ਮੰਚ ਦੇ ਇੱਕ ਕਿਨਾਰੇ ਇੱਕ ਬੌਣਾ ਅਤੇ ਮੋਟਾ ਜਿਹਾ ਆਦਮੀ ਡੂੰਘੇ ਜਿਹੇ ਸਾਹ ਲੈਂਦਾ ਖੜਾ ਸੀ। ਠੀਕ ਉਸੇ ਵੇਲੇ ਦੱਬੇ

53॥ ਮੁਕੱਦਮਾ