ਪਿਆ ਰਹਿੰਦਾ ਸੀ। ਪਹਿਲੀ ਨਿਗ੍ਹਾ 'ਚ ਇਹ ਕਹਿ ਸਕਣਾ ਔਖਾ ਸੀ ਕਿ ਇਹ ਬਦਲਾਅ ਖ਼ਾਸ ਕਰਕੇ ਉਸ ਆਦਮੀ ਦੀ ਵਜ੍ਹਾ ਕਰਕੇ ਹੋਏਗਾ, ਜਿਹੜਾ ਇਸ ਸਮੇਂ ਕਮਰੇ ਦੀ ਖੁੱਲੀ ਖਿੜਕੀ ਕੋਲੋਂ ਹੱਥ 'ਚ ਫੜੀ ਕਿਤਾਬ ਤੋਂ ਨਜ਼ਰ ਚੁੱਕ ਕੇ ਉਹਦੇ ਵੱਲ ਵੇਖਣ ਲੱਗਾ ਸੀ।
"ਤੈਨੂੰ ਆਪਣੇ ਕਮਰੇ ਵਿੱਚ ਰੁਕਣਾ ਚਾਹੀਦਾ ਸੀ, ਕੀ ਫ਼ਰਾਂਜ਼ ਨੇ ਤੈਨੂੰ ਦੱਸਿਆ ਨਹੀਂ?"
"ਹਾਂ-ਹਾਂ, ਪਰ ਇੱਥੇ ਤੂੰ ਚਾਹੁੰਦਾ ਕੀ ਏਂ?" ਕੇ. ਨੇ ਉਸ ਨਵੇਂ ਸੱਜਣ ਨੂੰ ਵੇਖਣ ਤੋਂ ਬਾਅਦ ਉਸ ਆਦਮੀ ਵੱਲ ਨਿਗ੍ਹਾ ਕੀਤੀ ਜਿਹੜਾ ਅਜੇ ਤੱਕ ਦਰਵਾਜ਼ੇ ਦੇ ਕੋਲ ਖੜਾ ਸੀ ਅਤੇ ਜਿਸਨੂੰ ਹੁਣੇ ਫ਼ਰਾਂਜ਼ ਕਹਿ ਕੇ ਬੁਲਾਇਆ ਗਿਆ ਸੀ। ਫ਼ਿਰ ਮੁੜ ਤੋਂ ਉਸਨੇ ਉਸ ਨਵੇਂ ਆਦਮੀ ਨਾਲ ਨਜ਼ਰ ਮਿਲਾ ਲਈ। ਇੱਕ ਵਾਰ ਫ਼ਿਰ ਖੁੱਲ੍ਹੀ ਖਿੜਕੀ ਤੋਂ ਉਸਨੇ ਉਸ ਬੁੱਢੀ ਔਰਤ 'ਤੇ ਨਿਗ੍ਹਾ ਮਾਰੀ। ਉਹ ਜਿਵੇਂ ਜਾਣਬੁੱਝ ਕੇ ਖਿੜਕੀ ਦੇ ਕੋਲ ਇਸ ਤਰਾਂ ਖੜੀ ਸੀ ਕਿ ਇੱਧਰ ਜੋ ਕੁੱਝ ਵੀ ਹੋਵੇ, ਉਸਨੂੰ ਦੇਖਦੀ ਰਹਿ ਸਕੇ।
"ਪਰ ਮੈਂ ਫ਼ਰਾਅ ਗਰੁਬਾਖ਼ ਨੂੰ ਮਿਲਣੈ......." ਕੇ. ਨੇ ਕੁੱਝ ਇਸ ਤਰ੍ਹਾਂ ਕਿਹਾ ਜਿਵੇਂ ਉਹ ਉਨ੍ਹਾਂ ਦੋਵਾਂ ਆਦਮੀਆਂ ਤੋਂ ਜਾਨ ਛੁਡਾ ਕੇ ਭੱਜਣਾ ਚਾਹੁੰਦਾ ਹੋਵੇ, ਹਾਲਾਂਕਿ ਉਹ ਉਸ ਤੋਂ ਦੂਰ ਖੜੇ ਸਨ।
"ਨਹੀਂ", ਖਿੜਕੀ ਦੇ ਕੋਲ ਬੈਠੇ ਆਦਮੀ ਨੇ ਕਿਤਾਬ ਮੇਜ਼ 'ਤੇ ਸੁੱਟ ਕੇ ਖੜੇ ਹੁੰਦੇ ਹੋਏ ਕਿਹਾ- "ਤੈਨੂੰ ਕਿਤੇ ਜਾਣ ਦੀ ਇਜਾਜ਼ਤ ਨਹੀਂ। ਤੈਨੂੰ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ।"
"ਇਹੀ ਲੱਗ ਰਿਹਾ।" ਕੇ. ਨੇ ਕਿਹਾ। "ਪਰ ਕਿਉਂ?"
"ਤੈਨੂੰ ਇਹ ਦੱਸਣ ਦੀ ਸਾਨੂੰ ਇਜਾਜ਼ਤ ਨਹੀਂ ਹੈ। ਆਪਣੇ ਕਮਰੇ ਵਿੱਚ ਜਾ ਤੇ ਉਡੀਕ ਕਰ। ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਵਕਤ ਆਉਣ 'ਤੇ ਤੈਨੂੰ ਸਭ ਕੁੱਝ ਦੱਸ ਦਿੱਤਾ ਜਾਏਗਾ। ਵੈਸੇ ਤੇਰੇ ਨਾਲ ਇੰਜ ਗੱਲ ਕਰਨ ਦੀ ਮੈਨੂੰ ਮਨਾਹੀ ਹੈ, ਪਰ ਫ਼ਰਾਂਜ਼ ਦੇ ਬਿਨ੍ਹਾਂ ਇੱਥੇ ਸੁਨਣ ਵਾਲਾ ਕੋਈ ਵੀ ਨਹੀਂ, ਤੇ ਉਹ ਤਾਂ ਤੇਰੇ ਨਾਲ ਚੰਗਾ ਸਲੂਕ ਕਰਕੇ ਪਹਿਲਾਂ ਹੀ ਸਭ ਆਦਰਸ਼ਾਂ 'ਤੇ ਮਿੱਟੀ ਪਾ ਚੁੱਕਿਆ ਹੈ। ਜੇਕਰ ਤੂੰ ਇੰਜ ਹੀ ਕਿਸਮਤ ਵਾਲਾ ਰਿਹਾ ਜਿਵੇਂ ਕਿ ਤੂੰ ਸਾਡੇ ਨਾਲ ਏਂ, ਤਾਂ ਸਮਝ ਲੈ ਕਿ ਆਪਣੇ-ਆਪ 'ਤੇ ਵਿਸ਼ਵਾਸ ਬਣਾਏ ਰੱਖਣ ਦੇ ਤੇਰੇ ਕੋਲ ਕਾਰਨ ਹਨ।"
ਕੇ. ਨੇ ਬੈਠਣਾ ਚਾਹਿਆ, ਪਰ ਹੁਣ ਉਸਨੇ ਵੇਖਿਆ ਕਿ ਕਮਰੇ ਦੀ ਬਾਰੀ ਦੇ
11