ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਂਗਲਾਂ ਨਾਲ ਫੜ ਕੇ, ਦੂਜੇ ਪਾਸੇ ਭੱਦੀ ਲਿਖਾਈ ਵਾਲੇ ਪੀਲੇ ਕਿਨਾਰਿਆਂ ਦੇ ਕਾਗ਼ਜ਼ ਲਟਕਾ ਦਿੱਤੇ।

"ਇਹ ਹੈ ਜਾਂਚ ਮੈਜਿਸਟਰੇਟ ਦਾ ਰਿਕਾਰਡ।" ਮੇਜ਼ 'ਤੇ ਡਾਇਰੀ ਸੁੱਟਦੇ ਹੋਏ ਉਸਨੇ ਕਿਹਾ, "ਜਾਰੀ ਰੱਖੋ, ਜੇ ਤੁਹਾਨੂੰ ਇਹੀ ਪਸੰਦ ਹੈ ਤਾਂ ਇਸਨੂੰ ਪੜ੍ਹਦੇ ਜਾਓ। ਸ਼੍ਰੀਮਾਨ ਜੀ, ਮੈਂ ਤੁਹਾਡੇ ਇਸ ਵਹੀਖਾਤੇ ਤੋਂ ਡਰਨ ਵਾਲਾ ਨਹੀਂ ਹਾਂ। ਮੈਂ ਇਸਨੂੰ ਪੜ ਨਹੀਂ ਸਕਦਾ। ਸਿਰਫ਼ ਆਪਣੀਆਂ ਦੋ ਉਂਗਲਾਂ ਨਾਲ ਇਸਨੂੰ ਛੂਹ ਸਕਦਾ ਹਾਂ। ਇਸਨੂੰ ਚੁੱਕ ਕੇ ਮੈਂ ਆਪਣੇ ਹੱਥ ਖਰਾਬ ਨਹੀਂ ਕਰਨਾ ਚਾਹੁੰਦਾ।" ਇਹ ਜਾਂਚ ਮੈਜਿਸਟਰੇਟ ਦੀ ਹਲੀਮੀ ਦਾ ਸੰਕੇਤ ਸੀ,(ਜਾਂ ਘੱਟ ਤੋਂ ਘੱਟ ਇਸਨੂੰ ਇਸ ਤਰ੍ਹਾਂ ਲਿਆ ਜਾ ਸਕਦਾ ਸੀ) ਕਿ ਉਸਨੇ ਆਪਣਾ ਹੱਥ ਵਧਾ ਕੇ ਡਾਇਰੀ ਨੂੰ ਫੜ ਲਿਆ ਅਤੇ ਉਸਨੂੰ ਫਿਰ ਤੋਂ ਠੀਕ ਕਰਕੇ ਪੜਨ ਲੱਗਾ।

ਅਗ਼ਲੀ ਸਤਰ ਵਿੱਚ ਬੈਠੇ ਲੋਕਾਂ ਦੇ ਚਿਹਰੇ ਕੇ. ਨੂੰ ਇੰਨੀ ਹੈਰਾਨੀ ਨਾਲ ਵੇਖ ਰਹੇ ਸਨ ਅਤੇ ਉਰ ਉਹਨਾਂ ਵੱਲ ਵਿਸ਼ਵਾਸ ਭਰ ਤੱਕਣੀ ਨਾਲ ਝਾਕਿਆ। ਉਹ ਸਭ ਬਜ਼ਰਗ ਲੋਕ ਸਨ ਅਤੇ ਉਹਨਾਂ ਵਿੱਚੋਂ ਕੁੱਝ ਕੁ ਦੀਆਂ ਦਾੜ੍ਹੀਆਂ ਪੂਰੀਆਂ ਚਿੱਟੀਆਂ ਸਨ। ਜਾਂਚ ਮੈਜਿਸਟਰੇਟ ਦੀ ਬੇਇੱਜ਼ਤੀ ਹੋਣ ਅਤੇ ਕੇ. ਦੇ ਵਾਕ ਪੂਰਾ ਕਰ ਚੁੱਕਣ ਤੋਂ ਬਾਅਦ ਵੀ ਉਹ ਆਪਣੀ ਉਲਝਨ ਤੋਂ ਮੁਕਤ ਹੁੰਦੇ ਨਹੀਂ ਲੱਗ ਰਹੇ ਸਨ। ਕੀ ਉਹ ਵਧੇਰੇ ਪ੍ਰਮਾਣਿਕ ਲੋਕ ਸਨ ਜਿਹੜੇ ਪੂਰੀ ਸਭਾ 'ਤੇ ਆਪਣੀ ਛਾਪ ਛੱਡ ਸਕਦੇ ਸਨ?

"ਮੈਨੂੰ ਕੀ ਹੋਇਆ ਹੈ?" ਹੁਣ ਪਹਿਲਾਂ ਤੋਂ ਵਧੇਰੇ ਸ਼ਾਂਤੀ ਨਾਲ ਕੇ. ਨੇ ਅੱਗੇ ਕਹਿਣਾ ਸ਼ੁਰੂ ਕੀਤਾ। ਉਹ ਪਹਿਲੀ ਸਤਰ ਵਿੱਚ ਬੈਠੇ ਲੋਕਾਂ ਦੇ ਚਿਹਰੇ ਵਾਰ-ਵਾਰ ਫਰੋਲ ਰਿਹਾ ਸੀ। (ਇਸ ਤੋਂ ਉਸਦੇ ਕਥਨ ਨੂੰ ਇੱਕ ਤਰ੍ਹਾਂ ਨਾਲ ਵਧੇਰੇ ਆਸਬੱਧਤਾ ਦਾ ਪ੍ਰਭਾਵ ਮਿਲ ਰਿਹਾ ਸੀ), "ਮੇਰੇ ਨਾਲ ਜੋ ਕੁੱਝ ਵੀ ਹੋਇਆ ਹੈ ਉਹ ਤਾਂ ਸਿਰਫ਼ ਇੱਕ ਨਿੱਕੀ ਜਿਹੀ ਘਟਨਾ ਹੈ, ਅਤੇ ਇਸ ਲਈ ਜ਼ਿਆਦਾ ਮਹੱਤਵਪੂਰਨ ਵੀ ਨਹੀਂ ਹੈ, ਕਿਉਂਕਿ ਮੈਂ ਇਸਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ, ਪਰ ਬਹੁਤੇ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਹੈ, ਇਹ ਉਸਦਾ ਸੰਕੇਤ ਤਾਂ ਹੈ। ਮੈਂ ਉਹਨਾਂ ਲੋਕਾਂ ਲਈ ਹੀ ਬੋਲ ਰਿਹਾ ਹਾਂ, ਆਪਣੇ ਲਈ ਨਹੀਂ।"

ਨਾ ਚਾਹੁੰਦੇ ਹੋਏ ਵੀ ਉਸਨੇ ਆਪਣੀ 'ਵਾਜ ਉੱਚੀ ਕਰ ਲਈ ਸੀ। ਕਿਤੇ ਕਿਸੇ ਆਦਮੀ ਨੇ ਆਪਣੇ ਹੱਥ ਉੱਚੇ ਚੁੱਕ ਕੇ ਤਾੜੀ ਵਜਾ ਦਿੱਤੀ ਅਤੇ ਚੀਕ ਪਿਆ- "ਵਾਹ, ਕਿਉਂ ਨਹੀਂ, ਵਾਹ-ਵਾਹ। ਅਤੇ ਵਾਰ-ਵਾਰ ਵਾਹ-ਵਾਹ।"

58॥ ਮੁਕੱਦਮਾ