ਅਗ਼ਲੀ ਸਤਰ ਵਿੱਚ ਕੁੱਝ ਕੁ ਆਪਣੀਆਂ ਦਾੜ੍ਹੀਆਂ ਵਿੱਚ ਹੱਥ ਫੇਰ ਰਹੇ ਸਨ, ਪਰ ਉਸ ਚੀਕ ਦੀ ਪ੍ਰਤੀਕਿਰਿਆ ਵਿੱਚ ਕੋਈ ਵੀ ਪਿੱਛੇ ਨਹੀਂ ਘੁੰਮਿਆ। ਇੱਥੋਂ ਤੱਕ ਕਿ ਕੇ. ਨੇ ਵੀ ਇਸਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ, ਪਰ ਇਸ ਨਾਲ ਉਸਦਾ ਹੌਸਲਾ ਤਾਂ ਵਧਿਆ ਹੀ ਸੀ। ਹੁਣ ਉਸਨੂੰ ਅਹਿਸਾਸ ਹੋਇਆ ਕਿ ਹਰ ਆਦਮੀ ਅਜਿਹੀ ਪ੍ਰਸ਼ੰਸਾ ਵਿੱਚ ਹੀ ਰਹਿਣ ਲੱਗ ਜਾਵੇ, ਇਹ ਤਾਂ ਕੋਈ ਬਹੁਤਾ ਜ਼ਰੂਰੀ ਨਹੀਂ ਹੈ। ਇਹੀ ਕਾਫ਼ੀ ਸੀ ਕਿ ਉਹਨਾਂ ਵਿੱਚੋਂ ਬਹੁਤੇ ਇਸ ਸਮੱਸਿਆ 'ਤੇ ਗੰਭੀਰਤਾ ਨਾਲ ਸੋਚਣ ਲੱਗੇ ਸਨ ਅਤੇ ਸਿਰਫ਼ ਦੋ-ਤਿੰਨ ਲੋਕਾਂ ਨੂੰ ਮਨਾ ਕੇ ਜਿੱਤ ਲਿਆ ਜਾਵੇ।
"ਭਾਸ਼ਣ ਦੇਣ ਵਾਲੇ ਦੇ ਰੂਪ ਵਿੱਚ ਚਮਕ ਉੱਠਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ।" ਇਸ ਵਿਚਾਰ ਨੂੰ ਅਮਲ ਵਿੱਚ ਲਿਆਉਣ ਲਈ ਕੇ. ਨੇ ਕਿਹਾ, "ਅਸਲ 'ਚ ਸ਼ਾਇਦ ਮੈਂ ਇਸ ਵਿੱਚ ਮਾਹਿਰ ਵੀ ਨਹੀਂ ਹਾਂ। ਜਾਂਚ ਮੈਜਿਸਟਰੇਟ ਹਰ ਹਾਲਤ ਵਿੱਚ ਮੇਰੇ ਤੋਂ ਬਿਹਤਰ ਬੋਲ ਸਕਦੇ ਹਨ, ਪਰ ਇਹ ਤਾਂ ਉਹਨਾਂ ਦੇ ਕੰਮ ਦਾ ਹਿੱਸਾ ਹੈ। ਮੈਂ ਤਾਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਇੱਕ ਸਰਵਜਨਕ ਸ਼ਿਕਾਇਤ 'ਤੇ ਸਰਵਜਨਕ ਤਰੀਕੇ ਨਾਲ ਚਰਚਾ ਹੋਵੇ। ਸੁਣੋ, ਲਗਭਗ ਦਸ ਦਿਨ ਪਹਿਲਾਂ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਸੀ। ਗਿਰਫ਼ਤਾਰ ਹੋ ਜਾਣ ਦੇ ਕਾਰਨ ਮੈਂ ਖ਼ੁਦ ਨੂੰ ਹਾਸੋਹੀਣਾ ਮੰਨਦਾ ਹਾਂ, ਪਰ ਠੀਕ ਇਸ ਵੇਲੇ ਇਹ ਚਰਚਾ ਦਾ ਬਿੰਦੂ ਨਹੀਂ ਹੈ। ਇੱਕ ਸਵੇਰ ਬਿਸਤਰੇ ਵਿੱਚ ਹੀ ਗਿਰਫ਼ਤਾਰ ਕਰ ਕੇ ਮੈਨੂੰ ਹੈਰਾਨ ਕਰ ਦਿੱਤਾ ਗਿਆ। ਸ਼ਾਇਦ ਹੁਕਮ ਦਿੱਤੇ ਗਏ ਸਨ, ਇਹ ਬਿਲਕੁਲ ਸੰਭਵ ਹੈ, ਜਿਵੇਂ ਕਿ ਜਾਂਚ ਮੈਜਿਸਟਰੇਟ ਸਾਹਬ ਨੇ ਫ਼ਰਮਾਇਆ ਹੈ ਕਿ ਕਿਸੇ ਰੰਗ-ਰੋਗਨ ਕਰਨ ਵਾਲੇ ਨੂੰ ਫੜਿਆ ਜਾਣਾ ਸੀ, ਜਿਸ ਉੱਤੇ ਮੇਰੇ ਹੀ ਵਾਂਗ ਇਲਜ਼ਾਮ ਲੱਗੇ ਹੋਣਗੇ ਪਰ ਉਹ ਮੈਨੂੰ ਹੀ ਗਿਰਫ਼ਤਾਰ ਕਰ ਲਿਆਏ। ਮੇਰੇ ਕਮਰੇ ਤੋਂ ਅਗਲੇ ਕਮਰੇ ਉੱਪਰ ਦੋ ਅਜੀਬ ਵਾਰਡਰਾਂ ਨੇ ਕਬਜ਼ਾ ਕਰ ਲਿਆ। ਜੇ ਮੈਂ ਖ਼ਤਰਨਾਕ ਕਿਸਮ ਦਾ ਗੁੰਡਾ ਹੁੰਦਾ ਤਾਂ ਇਸ ਤੋਂ ਜ਼ਿਆਦਾ ਸਾਵਧਾਨੀ ਨਾ ਵਰਤੀ ਜਾਂਦੀ। ਫ਼ਿਰ ਉਹ ਵਾਰਡਰ ਤਾਂ ਗਿਰੇ ਹੋਏ ਬਦਮਾਸ਼ ਸਨ। ਉਹ ਇੱਧਰ-ਉੱਧਰ ਦੀਆਂ ਫ਼ਾਲਤੂ ਗੱਲਾਂ ਕਰਦੇ ਰਹੇ। ਉਹ ਰਿਸ਼ਵਤ ਚਾਹੁੰਦੇ ਸਨ। ਉਹਨਾਂ ਦੀ ਮੇਰੇ ਕੱਪੜਿਆਂ ਉੱਪਰ ਅੱਖ ਸੀ। ਉਹਨਾਂ ਨੇ ਮੇਰੇ ਤੋਂ ਪੈਸੇ ਮੰਗੇ ਕਿ ਉਹ ਮੇਰੇ ਲਈ ਖਾਣਾ ਲਿਆ ਕੇ ਦੇਣਗੇ, ਜਦਕਿ ਨਿਰੀ ਬੇਸ਼ਰਮੀ ਨਾਲ, ਮੇਰੀਆਂ ਅੱਖਾਂ ਦੇ ਸਾਹਮਣੇ ਉਹਨਾਂ ਨੇ ਮੇਰਾ ਖਾਣਾ ਹੜੱਪ ਕਰ ਲਿਆ। ਇੱਥੇ ਹੀ ਬਸ ਨਹੀਂ ਹੋਈ। ਮੈਨੂੰ ਤੀਜੇ ਕਮਰੇ ਵਿੱਚ ਇੰਸਪੈਕਟਰ ਦੇ ਕੋਲ
59॥ ਮੁਕੱਦਮਾ