ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਕਣਗੇ। ਮੈਂ ਤੈਨੂੰ ਇਹ ਸਭ ਏਸੇ ਲਈ ਦੱਸ ਰਹੀ ਹਾਂ ਕਿ ਤੈਨੂੰ ਪਤਾ ਲੱਗੇ ਕਿ ਮੈਜਿਸਟਰੇਟ ਸਾਹਬ ਕਿੰਨੀਆਂ ਰਪਟਾਂ ਲਿਖਦੇ ਹਨ, ਖ਼ਾਸ ਕਰਕੇ ਤੇਰੇ ਕੇਸ ਦੇ ਬਾਰੇ 'ਚ, ਕਿਉਂਕਿ ਉਸ ਐਤਵਾਰ ਨੂੰ ਤੇਰੇ ਤੋਂ ਹੋਈ ਪੁੱਛਗਿੱਛ ਹੀ ਮੁੱਖ ਵਿਸ਼ਾ ਸੀ। ਅਤੇ, ਸਚਮੁੱਚ ਹੀ, ਐਨੀਆਂ ਲੰਮੀਆਂ ਰਪਟਾਂ ਲਿਖਣਾ ਤਾਂ ਬਿਲਕੁਲ ਹੀ ਗੈਰਜ਼ਰੂਰੀ ਨਹੀਂ ਹੋ ਸਕਦਾ। ਇਸਤੋਂ ਇਲਾਵਾ, ਜੋ ਕੁੱਝ ਹੋਇਆ ਤੂੰ ਉਸ ਤੋਂ ਮਹਿਸੂਸ ਕਰ ਸਕਦਾ ਏਂ ਕਿ ਮੈਜਿਸਟਰੇਟ ਸਾਹਬ ਮੇਰੇ 'ਤੇ ਲੱਟੂ ਜਿਹੇ ਹੋ ਗਏ ਹਨ ਅਤੇ ਖ਼ਾਸ ਕਰਕੇ ਇਸ ਸ਼ੁਰੂਆਤੀ ਵਕਤ 'ਚ, ਜਦ ਉਹਨਾਂ ਦੀ ਨਜ਼ਰ ਮੇਰੇ 'ਤੇ ਪਈ ਹੈ, ਮੈਂ ਉਹਨਾਂ ਦੇ ਉੱਪਰ ਪ੍ਰਭਾਵ ਬਣਾ ਸਕਦੀ ਹਾਂ। ਅਤੇ ਹੁਣ ਮੇਰੇ ਕੋਲ ਇੱਕ ਹੋਰ ਸਬੂਤ ਹੈ ਕਿ ਉਹ ਮੇਰੇ ਬਾਰੇ ਕਿੰਨਾ ਕੁੱਝ ਸੋਚਦੇ ਹਨ। ਪਿਛਲੇ ਕੱਲ੍ਹ ਉਹਨਾਂ ਨੇ ਉਸ ਵਿਦਿਆਰਥੀ ਦੇ ਕੋਲ, ਜਿਹੜਾ ਉਹਨਾਂ ਦੇ ਨਾਲ ਕੰਮ ਕਰਦਾ ਹੈ ਅਤੇ ਜਿਸ ਉੱਤੇ ਉਹਨਾਂ ਨੂੰ ਬੇਹੱਦ ਯਕੀਨ ਹੈ, ਮੇਰੇ ਲਈ ਰੇਸ਼ਮੀ ਜੋੜਾ ਭੇਜਿਆ, ਸ਼ਾਇਦ ਇਸ ਬਹਾਨੇ ਕਿ ਮੈਂ ਸੁਣਵਾਈ ਦੇ ਲਈ ਹਾਲ ਦੀ ਸਫ਼ਾਈ ਕੀਤੀ ਸੀ, ਪਰ ਇਹ ਤਾਂ ਇੱਕ ਬਹਾਨਾ ਹੀ ਸੀ, ਕਿਉਂਕਿ ਉਹ ਸਾਰਾ ਕੰਮ ਤਾਂ ਮੈਂ ਕਰਨਾ ਹੀ ਹੁੰਦਾ ਅਤੇ ਇਸਦੇ ਲਈ ਮੇਰੇ ਪਤੀ ਨੂੰ ਤਨਖ਼ਾਹ ਮਿਲਦੀ ਹੈ। ਕਿੰਨਾ ਖੂਬਸੂਰਤ ਜੋੜਾ ਹੈ, ਵੇਖ।" ਉਸਨੇ ਆਪਣੀ ਸਕਰਟ ਗੋਡਿਆਂ ਤੱਕ ਉੱਪਰ ਚੁੱਕ ਕੇ ਕਿਹਾ- "ਹਾਂ, ਇਹ ਪਿਆਰਾ ਜੋੜਾ, ਪਰ ਸੱਚੀਂ ਇਹ ਜ਼ਿਆਦਾ ਨਰਮ ਹੈ ਅਤੇ ਮੇਰੇ ਕਾਬਿਲ ਨਹੀਂ ਹੈ।"

ਅਚਾਨਕ ਉਹ ਰੁਕ ਗਈ ਅਤੇ ਆਪਣਾ ਹੱਥ ਕੇ. ਦੇ ਹੱਥ 'ਤੇ ਰੱਖ ਦਿੱਤਾ, ਜਿਵੇਂ ਕਿ ਉਸਨੂੰ ਹੌਂਸਲਾ ਦੇ ਰਹੀ ਹੋਵੇ, ਅਤੇ ਫੁਸਫੁਸਾਈ-

"ਸ਼..ਸ਼... ਬਰਥੋਲਡ ਸਾਨੂੰ ਵੇਖ ਰਿਹਾ ਹੈ।

ਕੇ. ਨੇ ਆਪਣੀਆਂ ਨਜ਼ਰਾਂ ਚੁੱਕੀਆਂ। ਪੁੱਛਗਿੱਛ ਕਮਰੇ ਦੇ ਬੂਹੇ 'ਤੇ ਇੱਕ ਨੌਜੁਆਨ ਖੜਾ ਸੀ। ਉਹ ਮਧਰਾ ਸੀ ਅਤੇ ਉਸਦੀਆਂ ਲੱਤਾਂ ਥੋੜ੍ਹੀਆਂ ਜਿਹੀਆਂ ਕਮਾਨੀਦਾਰ ਸਨ ਅਤੇ ਉਸਨੇ ਆਪਣੇ ਆਪ ਨੂੰ ਸਤਿਕਾਰਤ ਵਿਖਾਉਣ ਲਈ ਆਪਣੇ ਚਿਹਰੇ ਤੇ ਛੋਟੀ, ਘੱਟ ਸੰਘਣੀ ਅਤੇ ਭੂਰੀ ਦਾੜ੍ਹੀ ਉਗਾ ਰੱਖੀ ਸੀ, ਜਿਸਨੂੰ ਇਸ ਸਮੇਂ ਉਹ ਆਪਣੇ ਹੱਥ ਨਾਲ ਮਰੋੜੀ ਜਾ ਰਿਹਾ ਸੀ। ਕੇ. ਨੇ ਉਸਨੂੰ ਦਿਲਚਸਪੀ ਨਾਲ ਵੇਖਿਆ, ਕਿਉਂਕਿ ਅੱਜ ਦੀ ਇਸ ਹੈਰਾਨਕੁੰਨ ਕਾਨੂੰਨੀ ਵਿਵਸਥਾ ਵਿੱਚ ਉਹ ਪਹਿਲਾ ਵਿਦਿਆਰਥੀ ਸੀ, ਜਿਸ ਨਾਲ ਉਸਦੀ ਮੁਲਾਕਾਤ ਹੋਈ ਸੀ, ਜਿਵੇਂ ਕਿ ਇਹ ਸਭ ਸੀ, ਆਦਮੀਅਤ ਦੀਆਂ ਸ਼ਰਤਾਂ 'ਤੇ ਇੱਕ ਅਜਿਹਾ ਆਦਮੀ

75॥ ਮੁਕੱਦਮਾ