ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/70

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਜਿਸਨੂੰ ਸ਼ਾਇਦ ਨੌਕਰਸ਼ਾਹੀ ਦੇ ਕਿਸੇ ਉੱਚੇ ਦਰਜੇ 'ਤੇ ਅੰਤ ਨੂੰ ਪਹੁੰਚਣਾ ਸੀ। ਦੂਜੇ ਪਾਸੇ ਵਿਦਿਆਰਥੀ ਕੇ. ਦੇ ਵੱਲ ਕੋਈ ਖ਼ਾਸ ਧਿਆਨ ਨਹੀਂ ਦੇ ਰਿਹਾ ਸੀ, ਉਸਨੇ ਆਪਣੀ ਦਾੜ੍ਹੀ ਤੋਂ ਇੱਕ ਪਲ ਲਈ ਹੱਥ ਹਟਾ ਕੇ, ਉਸ ਔਰਤ ਦੇ ਵੱਲ ਇੱਕ ਉਂਗਲ ਨਾਲ ਇਸ਼ਾਰਾ ਕੀਤਾ, ਅਤੇ ਖਿੜਕੀ ਦੇ ਕੋਲ ਚਲਾ ਗਿਆ। ਔਰਤ ਕੇ. ਦੇ ਹੋਰ ਕੋਲ ਆ ਕੇ ਫੁਸਫੁਸਾਈ-

"ਮੇਰੇ ਤੇ ਗੁੱਸਾ ਨਾ ਕਰੀਂ, ਮੈਂ ਤੈਨੂੰ ਖ਼ਾਸ ਤੌਰ ਤੇ ਇਹ ਕਹਿ ਰਹੀ ਹਾਂ, ਅਤੇ ਕਿਰਪਾ ਕਰਕੇ ਮੇਰੇ ਬਾਰੇ 'ਚ ਬੁਰਾ ਨਾ ਸੋਚੀਂ, ਹੁਣ ਮੈਂ ਉਹਦੇ ਕੋਲ ਜਾ ਰਹੀ ਹਾਂ। ਉਹ ਇੱਕ ਘਿਰਨਾਜਨਕ ਆਦਮੀ ਹੈ, ਜ਼ਰਾ ਉਹਦੀਆਂ ਟੇਢੀਆਂ ਲੱਤਾਂ ਵੱਲ ਤਾਂ ਵੇਖ।ਪਰ ਮੈਂ ਸਿੱਧੀ ਵਾਪਸ ਆ ਜਾਵਾਂਗੀ ਅਤੇ ਫ਼ਿਰ ਮੈਂ ਤੇਰੇ ਨਾਲ ਚੱਲਾਂਗੀ ਜੇ ਤੂੰ ਮੈਨੂੰ ਆਪਣੇ ਨਾਲ ਲੈ ਕੇ ਚੱਲੇਂਗਾ ਤਾਂ। ਮੈਂ ਉੱਥੇ ਜਾਵਾਂਗੀ ਜਿੱਥੇ ਤੂੰ ਚਾਹਵੇਂਗਾ, ਅਤੇ ਤੂੰ ਮੇਰੇ ਨਾਲ ਉਹ ਸਭ ਕਰ ਸਕਦਾ ਏਂ, ਜੋ ਤੂੰ ਕਰਨਾ ਚਾਹਵੇਂ। ਮੈਨੂੰ ਜਿੰਨਾ ਵੀ ਸੰਭਵ ਹੋ ਸਕੇ, ਇੱਥੋਂ ਦੂਰ ਜਾਣ 'ਚ ਖੁਸ਼ੀ ਮਹਿਸੂਸ ਹੋਵੇਗੀ ਅਤੇ ਮੇਰੀ ਤਾਂ ਇੱਛਾ ਹੈ ਕਿ ਕਾਸ਼ ਇਹ ਹਮੇਸ਼ਾ ਲਈ ਸੰਭਵ ਹੋ ਸਕਦਾ।"

ਉਸਨੇ ਕੁੱਝ ਦੇਰ ਲਈ ਕੇ. ਦੇ ਹੱਥ ਨੂੰ ਛੋਹਿਆ, ਅਤੇ ਫ਼ਿਰ ਦੌੜਦੀ-ਕੁੱਦਦੀ ਖਿੜਕੀ ਦੇ ਕੋਲ ਆ ਪਹੁੰਚੀ। ਕੇ. ਖ਼ਾਲੀਪਨ ਵਿੱਚ ਉਸਦੇ ਹੱਥ ਤੱਕ ਅਣਚਾਹਿਆਂ ਪਹੁੰਚ ਸਕਣ ਦੀ ਕੋਸ਼ਿਸ਼ ਵਿੱਚ ਸੀ। ਔਰਤ ਅਸਲ ਵਿੱਚ ਹੀ ਉਸਨੂੰ ਆਕਰਸ਼ਿਤ ਕਰ ਚੁੱਕੀ ਸੀ, ਅਤੇ ਕਾਫ਼ੀ ਸੋਚ ਵਿਚਾਰ ਦੇ ਬਾਅਦ, ਉਹ ਅਜਿਹੇ ਕਿਸੇ ਅਸਲ ਕਾਰਨ ਦੇ ਨਹੀਂ ਸੋਚ ਸਕਿਆ, ਕਿ ਉਹ ਇਸ ਆਕਰਸ਼ਣ ਦੇ ਪ੍ਰਤੀ ਖ਼ੁਦ ਨੂੰ ਕਿਉਂ ਸਮਰਪਿਤ ਨਾ ਕਰ ਦੇਵੇ। ਉਹ ਪਲ ਭਰ ਦਾ ਵਿਰੋਧ ਕਿ ਇਹ ਔਰਤ ਉਸਨੂੰ ਕਚਹਿਰੀ ਦੇ ਜਾਲ ਵਿੱਚ ਫਸਾ ਦੇਵੇਗੀ, ਆਸਾਨੀ ਨਾਲ ਖ਼ਤਮ ਹੋ ਗਿਆ। ਆਖ਼ਰ ਕਿਵੇਂ ਉਹ ਉਸਨੂੰ ਜਾਲ ਵਿੱਚ ਜਕੜ ਲਵੇਗੀ? ਕੀ ਅਜੇ ਤੱਕ ਉਹ ਆਜ਼ਾਦ ਨਹੀਂ ਸੀ, ਇੰਨਾ ਆਜ਼ਾਦ ਕਿ ਉਹ ਉਸ ਕਚਹਿਰੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕੇ, ਘੱਟ ਤੋਂ ਘੱਟ ਐਨਾ ਤਾਂ ਜ਼ਰੂਰ ਹੀ ਜਿੱਥੋਂ ਤੱਕ ਉਹ ਉਸ ਨੂੰ ਪ੍ਰਭਾਵਿਤ ਕਰ ਸਕਦੀ ਹੋਵੇ? ਕੀ ਉਸ ਛੋਟੀ ਜਿਹੀ ਹੱਦ ਤੱਕ ਵੀ ਉਸਦੇ ਕੋਲ ਆਤਮਵਿਸ਼ਵਾਸ ਰੱਖਣ ਦੀ ਸਮਰੱਥਾ ਨਹੀਂ ਹੈ? ਅਤੇ ਉਸਦੇ ਦੁਆਰਾ ਮਦਦ ਕਰਨ ਦੀ ਪੇਸ਼ਕਸ਼? ਇਹ ਕਾਫ਼ੀ ਹੱਦ ਤੱਕ ਸੱਚੀ ਲੱਗਦੀ ਹੈ, ਅਤੇ ਸ਼ਾਇਦ ਇਹ ਇੱਕ ਦਮ ਬੇਕਾਰ ਨਹੀਂ ਹੈ। ਅਤੇ ਸ਼ਾਇਦ ਉਸ ਜਾਂਚ ਮੈਜਿਸਟਰੇਟ ਅਤੇ ਉਸਦੇ ਨੀਚ ਨੌਕਰਾਂ ਤੋਂ ਬਦਲਾ ਲੈਣ ਦਾ ਇਸਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ, ਕਿ ਇਸ ਔਰਤ ਨੂੰ

76॥ ਮੁਕੱਦਮਾ