ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/76

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿੰਦਾ ਸੀ ਅਤੇ ਕਾਫ਼ੀ ਦੇਰ ਤੱਕ ਕੇ. ਨੂੰ ਪੁੱਛਦਾ ਰਿਹਾ ਕਿ ਕੀ ਉਸਨੇ ਕੁੱਝ ਦੇਰ ਪਹਿਲਾਂ ਇੱਥੇ ਕਿਸੇ ਔਰਤ ਨੂੰ ਵੇਖਿਆ ਸੀ।

"ਤੂੰ ਤਾਂ ਕਚਹਿਰੀ ਦਾ ਅਰਦਲੀ ਲੱਗਦਾ ਏਂ, ਕੀ ਇਹ ਸੱਚ ਹੈ? ਕੇ. ਨੇ ਉਸ ਤੋਂ ਪੁੱਛਿਆ।

"ਹਾਂ," ਉਸ ਆਦਮੀ ਨੇ ਜਵਾਬ ਦਿੱਤਾ- "ਓਹ ਹਾਂ! ਤੂੰ ਤਾਂ ਮੁੱਦਈ ਕੇ. ਏਂ। ਮੈਂ ਹੁਣ ਤੈਨੂੰ ਪਛਾਣ ਲਿਆ ਹੈ। ਤੇਰੇ ਨਾਲ ਮਿਲ ਕੇ ਖੁਸ਼ੀ ਹੋਈ। ਇਹ ਕਹਿਕੇ ਉਸਨੇ ਆਪਣਾ ਹੱਥ ਕੇ. ਵੱਲ ਵਧਾ ਦਿੱਤਾ। ਇਹ ਕੁੱਝ ਅਜਿਹਾ ਸੀ ਜਿਸਦੀ ਕੇ. ਨੂੰ ਕੱਤਈ ਉਮੀਦ ਨਹੀਂ ਸੀ।

"ਪਰ ਅੱਜ ਤਾਂ ਕੋਈ ਸੁਣਵਾਈ ਤੈਅ ਨਹੀਂ ਹੈ।" ਅਰਦਲੀ ਨੇ ਉਦੋਂ ਕਿਹਾ, ਜਦੋਂ ਉਹ ਚੁੱਪ ਰਿਹਾ।

"ਮੈਨੂੰ ਪਤਾ ਹੈ।" ਕੇ. ਨੇ ਅਰਦਲੀ ਦੇ ਕੋਟ ਦਾ ਜਾਇਜ਼ਾ ਲੈਂਦੇ ਹੋਏ ਕਿਹਾ, ਜਿਸਦਾ ਦਫ਼ਤਰੀ ਤਮਗਾ ਸੋਨੇ ਦੇ ਲੇਪ ਚੜ੍ਹੇ ਹੋਏ ਦੋ ਬਟਨਾਂ ਤੋਂ ਬਣਿਆ ਪ੍ਰਤੀਤ ਹੁੰਦਾ ਸੀ, ਜਿਹਨਾਂ ਦੇ ਉੱਪਰ ਹੇਠਾਂ ਕੁੱਝ ਸਧਾਰਨ ਬਟਨ ਵੀ ਸਨ, ਜਦਕਿ ਸੋਨੇ ਦੇ ਬਟਨ ਕਿਸੇ ਅਧਿਕਾਰੀ ਦੇ ਓਵਰਕੋਟ ਤੋਂ ਕੱਢੇ ਗਏ ਲੱਗਦੇ ਸਨ।

"ਹੁਣੇ ਕੁੱਝ ਦੇਰ ਪਹਿਲਾਂ ਮੈਂ ਤੇਰੀ ਪਤਨੀ ਨਾਲ ਗੱਲਾਂ ਕਰ ਰਿਹਾ ਸੀ। ਹੁਣ ਉਹ ਇੱਥੇ ਮੌਜੂਦ ਨਹੀਂ ਹੈ। ਵਿਦਿਆਰਥੀ ਉਸਨੂੰ ਜਾਂਚ ਮੈਜਿਸਟਰੇਟ ਦੇ ਕੋਲ ਲੈ ਗਿਆ ਹੈ।"

"ਵੇਖ ਲੈ। ਅਰਦਲੀ ਨੇ ਕਿਹਾ, "ਉਸਨੂੰ ਹਮੇਸ਼ਾ ਮੇਰੇ ਤੋਂ ਦੂਰ ਲੈ ਜਾਇਆ ਜਾਂਦਾ। ਹਾਲਾਂਕਿ ਅੱਜ ਐਤਵਾਰ ਹੈ ਅਤੇ ਮੈਂ ਕੋਈ ਕੰਮ ਨਹੀਂ ਕਰਨਾ ਸੀ, ਫ਼ਿਰ ਵੀ ਇੱਥੋਂ ਦੂਰ ਕਰਨ ਲਈ ਉਹਨਾਂ ਨੇ ਮੈਨੂੰ ਕਿਸੇ ਗੈਰਜ਼ਰੂਰੀ ਸੁਨੇਹੇ ਦੇ ਨਾਲ ਬਾਹਰ ਭੇਜ ਦਿੱਤਾ। ਅਤੇ ਇਹ ਵੀ ਨਹੀਂ ਕਿ ਉਹਨਾਂ ਨੇ ਮੈਨੂੰ ਬਹੁਤ ਦੂਰ ਵੀ ਭੇਜਿਆ, ਇਸ ਲਈ ਮੇਰੇ ਕੋਲ ਕੁੱਝ ਤਾਂ ਉਮੀਦ ਬਾਕੀ ਬਚੀ ਹੋਈ ਸੀ ਕਿ ਜੇ ਮੈਂ ਸੱਚੀ ਥੋੜ੍ਹਾ ਕਾਹਲ ਨਾਲ ਕੰਮ ਲਵਾਂ ਤਾਂ ਸ਼ਾਇਦ ਸਮੇਂ ਤੇ ਵਾਪਸ ਪਹੁੰਚ ਸਕਾਂ। ਇਸ ਲਈ ਮੈਂ ਇੰਨਾ ਤੇਜ਼ੀ ਨਾਲ ਭੱਜਿਆ ਜਿੰਨਾ ਮੈਂ ਭੱਜ ਸਕਦਾ ਸੀ, ਅਤੇ ਜਦ ਮੈਂ ਉਸ ਦਫ਼ਤਰ ਵਿੱਚ ਪਹੁੰਚਿਆ ਜਿੱਥੋਂ ਦੇ ਲਈ ਭੇਜਿਆ ਗਿਆ ਸੀ, ਉੱਥੇ ਮੈਂ ਬੂਹੇ ਦੀ ਵਿਰਲ 'ਚੋਂ ਆਪਣਾ ਸੁਨੇਹਾ ਸਾਹ ਰੋਕ ਕੇ ਹੌਲ਼ੀ ਜਿਹੀ ਸੁਣਾ ਦਿੱਤਾ। ਕੁੱਝ ਇਸ ਤਰ੍ਹਾਂ ਕਿ ਉਹ ਕੁੱਝ ਸਮਝ ਹੀ ਨਾ ਸਕਣ, ਫ਼ਿਰ ਉਸੇ ਤਰ੍ਹਾਂ ਭੱਜ ਕੇ ਮੈਂ ਵਾਪਸ ਆ ਗਿਆ ਪਰ ਇੱਥੇ ਆਕੇ ਪਤਾ ਲੱਗਿਆ ਕਿ ਉਹ ਵਿਦਿਆਰਥੀ ਤਾਂ ਮੇਰੇ ਤੋਂ ਵੀ

82॥ ਮੁਕੱਦਮਾ