ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੀਦੀ ਹੈ। ਕੀ ਤੂੰ ਮੇਰੇ ਨਾਲ ਆਉਣਾ ਚਾਹੇਂਗਾ?"

"ਪਰ ਮੈਨੂੰ ਉੱਥੇ ਕੋਈ ਕੰਮ ਨਹੀਂ ਹੈ।" ਕੇ. ਨੇ ਕਿਹਾ।

"ਪਰ ਤੂੰ ਠੀਕ ਤਰ੍ਹਾਂ ਦਫ਼ਤਰ ਨੂੰ ਤਾਂ ਵੇਖ ਸਕਦਾ ਏਂ। ਕੋਈ ਤੇਰੇ ਵੱਲ ਧਿਆਨ ਦੇਣ ਵਾਲਾ ਨਹੀਂ ਹੈ।"

"ਤਾਂ ਫੇਰ ਉਹ ਵੇਖੇ ਜਾਣ ਯੋਗ ਹੈ?" ਕੇ. ਨੇ ਝਿਜਕਦੇ ਹੋਏ ਪੁੱਛਿਆ, ਭਾਵੇਂ ਉਸਦੀ ਉੱਥੇ ਜਾਣ ਦੀ ਬੜੀ ਇੱਛਾ ਸੀ।

"ਮੈਂ ਸੋਚਿਆ ਕਿ ਤੈਨੂੰ ਉੱਥੇ ਜਾਣਾ ਚੰਗਾ ਲੱਗੇਗਾ।" ਅਰਦਲੀ ਨੇ ਕਿਹਾ।

"ਠੀਕ ਹੈ," ਕੇ. ਨੇ ਕਿਹਾ, "ਮੈਂ ਤੇਰੇ ਨਾਲ ਚਲਦਾਂ ਹਾਂ।" ਅਤੇ ਉਹ ਅਰਦਲੀ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਪੌੜੀਆਂ ਚੜ੍ਹਨ ਲੱਗਾ। ਜਿਵੇਂ ਹੀ ਉਹ ਅੰਦਰ ਦਾਖ਼ਲ ਹੋਇਆ ਉਹ ਲਗਭਗ ਡਿੱਗ ਪੈਣ ਵਾਲਾ ਸੀ, ਕਿਉਂਕਿ ਬੂਹੇ ਦੇ ਦੂਜੇ ਪਾਸੇ ਇੱਕ ਹੋਰ ਪੌੜੀ ਸੀ। "ਜਨਤਾ ਦੇ ਬਾਰੇ ਉਹ ਬਹੁਤਾ ਸੋਚਦੇ ਨਹੀਂ ਹਨ।" ਉਸਨੇ ਕਿਹਾ।

"ਉਹ ਕਿਸੇ ਦੇ ਬਾਰੇ ਵੀ ਜ਼ਿਆਦਾ ਨਹੀਂ ਸੋਚਦੇ," ਅਰਦਲੀ ਬੋਲਿਆ, "ਜ਼ਰਾ ਇਸ ਉਡੀਕ ਘਰ 'ਤੇ ਤਾਂ ਗੌਰ ਕਰ।"

ਇਹ ਇੱਕ ਲੰਮਾ ਅੰਦਰ ਆਉਣ ਦਾ ਰਸਤਾ ਸੀ, ਜਿਸਦੇ ਖੁਰਦਰੇ ਬੂਹੇ ਉੱਪਰੀ ਮੰਜ਼ਿਲ ਦੇ ਅਲੱਗ-ਅਲੱਗ ਖਾਨਿਆਂ 'ਚ ਜਾ ਕੇ ਖੁੱਲ੍ਹਦੇ ਸਨ। ਭਾਵੇਂ ਦਿਨ ਦੀ ਰੌਸ਼ਨੀ ਦਾ ਸਿੱਧਾ ਸੰਪਰਕ ਇਸਦੇ ਨਾਲ ਨਹੀਂ ਸੀ, ਪਰ ਉੱਥੇ ਹਨੇਰਾ ਨਹੀਂ ਸੀ, ਕਿਉਂਕਿ ਗਲਿਆਰੇ ਦੇ ਕਿਨਾਰਿਆਂ 'ਤੇ ਲੱਕੜ ਦੀ ਸਾਫ਼ ਕੰਧ ਦੇ ਬਜਾਏ ਛੱਤ ਤੱਕ ਪਹੁੰਚਦੇ ਲੱਕੜ ਦੇ ਖਾਨੇ ਬਣੇ ਹੋਏ ਸਨ, ਜਿਸ ਵਿੱਚੋਂ ਕੁੱਝ ਰੌਸ਼ਨੀ ਅੰਦਰ ਆ ਰਹੀ ਸੀ ਅਤੇ ਇਸ ਵਿੱਚ ਆਪਣੇ ਮੇਜ਼ਾਂ 'ਤੇ ਕੰਮ ਕਰਦੇ ਅਧਿਕਾਰੀ ਨਜ਼ਰ ਆ ਰਹੇ ਸਨ, ਜਾਂ ਉਹ ਨੱਕਾਸ਼ੀਦਾਰ ਕੰਧਾਂ ਦੇ ਨਾਲ ਖੜੇ ਵਿਖਾਈ ਦੇ ਰਹੇ ਸਨ ਅਤੇ ਬਾਹਰ ਗਲੀਆਰੇ 'ਚ ਮੌਜੂਦ ਲੋਕਾਂ ਨੂੰ ਮੋਰੀਆਂ ਵਿੱਚੋਂ ਵੇਖ ਰਹੇ ਸਨ। ਸ਼ਾਇਦ ਇਸ ਲਈ ਕਿ ਉਸ ਦਿਨ ਐਤਵਾਰ ਸੀ, ਗ਼ਲੀ ਵਿੱਚ ਜ਼ਿਆਦਾ ਲੋਕ ਨਹੀਂ ਸਨ। ਜਿਹੜੇ ਉੱਥੇ ਸਨ, ਉਹ ਵੀ ਬਹੁਤ ਘੱਟ ਉਤਸੁਕਤਾ ਜਿਹੀ 'ਚ ਲੱਗੇ। ਉਹ ਗ਼ਲੀ ਦੇ ਦੋਵਾਂ ਕਿਨਾਰਿਆਂ 'ਤੇ ਪਏ ਲੱਕੜ ਦੇ ਦੋ ਬੈਂਚਾਂ 'ਤੇ ਇੱਕ ਦੂਜੇ ਤੋਂ ਕੁੱਝ ਕੁੱਝ ਸਮਾਨ ਦੂਰੀ 'ਤੇ ਬੈਠੇ ਸਨ। ਉਹਨਾਂ ਦੇ ਕੱਪੜੇ ਬਹੁਤ ਮੈਲੇ ਵਿਖਾਈ ਦੇ ਰਹੇ ਸਨ, ਹਾਲਾਂਕਿ ਉਹਨਾਂ ਦੇ ਚਿਹਰੇ ਦੇ ਹਾਵ-ਭਾਵ, ਉਹਨਾਂ ਦੀ ਨਿਮਰਤਾ, ਉਹਨਾਂ ਦੀਆਂ ਦਾੜ੍ਹੀਆਂ ਦਾ ਪ੍ਰਬੰਧਨ ਅਤੇ ਕੁੱਝ ਅਜਿਹੇ ਵੇਰਵੇ ਜਿਹਨਾਂ ਦੀ ਸਹੀ ਵਿਆਖਿਆ

85॥ ਮੁਕੱਦਮਾ