ਸੰਭਵ ਨਹੀਂ ਹੈ, ਦੇ ਹਿਸਾਬ ਨਾਲ ਉਹ ਲੋਕ ਸਮਾਜ ਦੀ ਉੱਚੇ ਵਰਗ ਨਾਲ ਸਬੰਧ ਰੱਖਣ ਵਾਲੇ ਲੱਗਦੇ ਸਨ, ਕਿਉਂਕਿ ਕੱਪੜੇ ਟੰਗਣ ਲਈ ਕਿੱਲਾਂ ਉੱਥੇ ਮੌਜੂਦ ਨਹੀਂ ਸਨ, ਉਹਨਾਂ ਨੇ ਆਪਣੇ ਟੋਪ ਬੈਂਚਾਂ ਦੇ ਹੇਠਾਂ ਰੱਖੇ ਹੋਏ ਸਨ- ਸ਼ਾਇਦ ਇੱਕ ਦੂਜੇ ਦੀ ਰੀਸ ਨਾਲ। ਬੂਹੇ ਦੇ ਕੋਲ ਬੈਠੇ ਲੋਕਾਂ ਨੇ ਜਦੋਂ ਕੇ. ਅਤੇ ਅਰਦਲੀ ਨੂੰ ਵੇਖਿਆ ਤਾਂ ਉਹ ਸਵਾਗਤ ਦੀ ਮੁਦਰਾ ਵਿੱਚ ਉੱਠ ਖੜੇ ਹੋਏ, ਅਤੇ ਜਦੋਂ ਦੂਜੇ ਲੋਕਾਂ ਨੇ ਵੀ ਉਹਨਾਂ ਨੂੰ ਅਜਿਹਾ ਕਰਦੇ ਵੇਖਿਆ ਤਾਂ ਉਹਨਾਂ ਨੇ ਵੀ ਯਕੀਨ ਕਰ ਲਿਆ ਕਿ ਉਹਨਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ, ਇਸ ਲਈ ਉਹ ਦੋਵੇਂ ਜਿਵੇਂ-ਜਿਵੇਂ ਅੱਗੇ ਵਧੇ, ਦੋਵਾਂ ਪਾਸੇ ਬੈਠੇ ਲੋਕ ਉੱਠਦੇ ਗਏ। ਉਹ ਇੱਕ ਦਮ ਸਿੱਧੇ ਤਣ ਕੇ ਖੜੇ ਨਹੀਂ ਹੋਏ, ਉਹ ਝੁਕੇ ਹੋਏ ਸਨ, ਗੋਡੇ ਟੇਢੇ ਸਨ, ਅਸਲ 'ਗ਼ਲੀ 'ਚ ਵਿਚਰਦੇ ਭਿਖਾਰੀਆਂ ਦੇ ਵਾਂਗ ਸਨ। ਅਰਦਲੀ ਜਿਹੜਾ ਕੁੱਝ ਪਿੱਛੇ ਚੱਲ ਰਿਹਾ ਸੀ, ਕੇ. ਨੇ ਉਸਦੀ ਉਡੀਕ ਕੀਤੀ ਅਤੇ ਕਿਹਾ- "ਉਹ ਕਿੰਨੇ ਨਿਮਰ ਹਨ।"
"ਹਾਂ, ਅਰਦਲੀ ਨੇ ਕਿਹਾ, "ਉਹ ਸਭ ਮੁੱਦਈ ਹਨ। ਦਰਅਸਲ ਜਿੰਨੇ ਵੀ ਲੋਕ ਤੈਨੂੰ ਇੱਥੇ ਵਿਖਾਈ ਦੇ ਰਹੇ ਹਨ, ਸਭ ਮੁੱਦਈ ਹਨ।"
"ਸਚਮੁੱਚ!" ਕੇ. ਨੇ ਕਿਹਾ, "ਫੇਰ ਤਾਂ ਉਹ ਸਾਰੇ ਮੇਰੇ ਸਾਥੀ ਹਨ।" ਅਤੇ ਉਹ ਸਭ ਤੋਂ ਕੋਲ ਖੜੇ ਆਦਮੀ ਵੱਲ ਮੁੜਿਆ। ਉਹ ਇੱਕ ਲੰਮਾ, ਪਤਲਾ ਆਦਮੀ ਸੀ ਜਿਸਦੇ ਵਾਲ ਚਿੱਟੇ ਹੋ ਗਏ ਸਨ।
"ਤੂੰ ਇੱਥੇ ਕਿਸਦੀ ਉਡੀਕ ਕਰ ਰਿਹਾ ਏਂ? ਕੇ. ਨੇ ਸ਼ਾਲੀਨਤਾ ਨਾਲ ਉਸਤੋਂ ਪੁੱਛਿਆ।
"ਪਰ ਇਸ ਗੈਰਯਕੀਨੀ ਜਿਹੇ ਢੰਗ ਨਾਲ ਪੁੱਛਣ ਕਰਕੇ ਉਹ ਵਿਅਕਤੀ ਪਰੇਸ਼ਾਨ ਜਿਹਾ ਹੋ ਗਿਆ, ਅਤੇ ਉਸਦੀ ਇਹ ਪਰੇਸ਼ਾਨੀ ਵੇਖਣਾ ਵਧੇਰੇ ਦਰਦ ਭਰਿਆ ਸਾਬਿਤ ਹੋਇਆ ਕਿਉਂਕਿ ਸਾਫ਼ ਤੌਰ 'ਤੇ ਉਹ ਆਦਮੀ ਹੰਢਿਆ-ਵਰਤਿਆ ਵਿਖਾਈ ਦੇ ਰਿਹਾ ਸੀ ਅਤੇ ਬਾਹਰ ਕਿਤੇ ਵੀ ਉਹ ਆਪਣੀਆਂ ਭਾਵਨਾਵਾਂ ਦਾ ਮਾਲਕ ਹੋਵੇਗਾ ਅਤੇ ਦੂਜਿਆਂ ਤੋਂ ਉੱਪਰ ਉਸਨੂੰ ਜਿਹੜੀ ਉਦਾਰਤਾ ਹਾਸਲ ਸੀ, ਉਹ ਉਸਨੂੰ ਛੱਡਣ ਵਾਲਾ ਨਹੀਂ ਸੀ। ਪਰ ਉਹ ਇੱਥੇ ਬਿਲਕੁਲ ਸਿੱਧੇ-ਸਾਧੇ ਸਵਾਲ ਦਾ ਉੱਤਰ ਦੇਣੋਂ ਅਸਮਰੱਥ ਵਿਖਾਈ ਦੇ ਰਿਹਾ ਸੀ ਅਤੇ ਉਸਨੇ ਦੂਜੇ ਕੁੱਝ ਲੋਕਾਂ ਨੂੰ ਇੰਝ ਵੇਖਿਆ ਜਿਵੇਂ ਉਹ ਉਹਨਾਂ ਤੋਂ ਮਦਦ ਚਾਹੁੰਦਾ ਹੋਵੇ। ਜੇ ਉਹ ਉਸਦੀ ਮਦਦ ਨਾ ਕਰਨ ਤਾਂ ਉਸਤੋਂ ਜਵਾਬ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਫੇਰ ਅਰਦਲੀ ਅੱਗੇ ਆਇਆ ਅਤੇ ਉਸ ਆਦਮੀ ਨੂੰ ਹੌਸਲਾ ਦੇਣ ਦੇ ਇਰਾਦੇ ਨਾਲ
86॥ ਮੁਕੱਦਮਾ