ਸੁਕਾਉਣ ਲਈ ਪਾਏ ਹੋਣ, ਹੁਣ ਕਿਰਾਏਦਾਰਾਂ ਨੂੰ ਤਾਂ ਅਜਿਹਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ, ਤਾਂ ਇਹ ਹੈਰਾਨੀ ਤਾਂ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਖ਼ੁਦ ਨੂੰ ਬਿਮਾਰ ਮਹਿਸੂਸ ਕਰਨ ਲੱਗੋਂ। ਹਾਲਾਂਕਿ ਆਦਮੀ ਇਸ ਹਵਾ ਦੇ ਪ੍ਰਤੀ ਆਪਣੇ ਆਪ ਨੂੰ ਢਾਲ ਲੈਂਦਾ ਹੈ। ਜਦੋਂ ਵੀ ਤੁਸੀਂ ਦੂਜੀ ਜਾਂ ਤੀਜੀ ਵਾਰ ਇੱਧਰ ਵਾਪਸ ਆਓਗੇ ਤਾਂ ਤੁਹਾਨੂੰ ਇਹ ਘੁਟਣ ਸ਼ਾਇਦ ਹੀ ਮਹਿਸੂਸ ਹੋਵੇ। ਕੀ ਤੁਹਾਨੂੰ ਹੁਣ ਬਿਹਤਰ ਮਹਿਸੂਸ ਹੋ ਰਿਹਾ ਹੈ?"
ਕੇ. ਨੇ ਕੋਈ ਜਵਾਬ ਨਾ ਦਿੱਤਾ, ਆਪਣੇ ਅੰਦਰ ਉੱਗ ਆਈ ਕਮਜ਼ੋਰੀ ਦੇ ਕਾਰਨ ਖ਼ੁਦ ਨੂੰ ਇਹਨਾਂ ਲੋਕਾਂ ਦੇ ਤਰਸ 'ਤੇ ਵੇਖ ਕੇ ਉਸਨੂੰ ਬਹੁਤ ਗੁੱਸਾ ਆਇਆ, ਅਤੇ ਇਸਤੋਂ ਇਲਾਵਾ, ਹੁਣ ਉਸਨੂੰ ਮਹਿਸੂਸ ਹੋਇਆ ਕਿ ਉਹ ਕਿਉਂ ਬਿਮਾਰ ਜਿਹਾ ਮਹਿਸੂਸ ਕਰ ਰਿਹਾ ਹੈ। ਉਸਨੂੰ ਇਸ ਤੋਂ ਕੋਈ ਰਾਹਤ ਨਹੀਂ ਮਹਿਸੂਸ ਹੋ ਰਹੀ ਸੀ, ਅਤੇ ਇਸ ਤੋਂ ਉਲਟ ਉਹ ਬਦਤਰ ਮਹਿਸੂਸ ਕਰ ਰਿਹਾ ਸੀ। ਕੁੜੀ ਨੇ ਇਸਨੂੰ ਅਚਾਨਕ ਪਛਾਣ ਲਿਆ ਅਤੇ ਕੇ. ਨੂੰ ਥੋੜ੍ਹੀ ਹਵਾ ਦੇਣ ਦੇ ਇਰਾਦੇ ਨਾਲ, ਉਸਨੇ ਕੰਧ ਦੇ ਨਾਲ ਲੱਗਿਆ ਡੰਡਾ ਉਸਦੀ ਹੁਕ ਤੋਂ ਹਟਾਇਆ ਅਤੇ ਇੱਕ ਦੂਹਰੀ ਖਿੜਕੀ ਦੇ ਬੂਹੇ ਖੋਲ੍ਹ ਦਿੱਤੇ ਜਿਹੜੇ ਕੇ. ਦੇ ਸਿਰ ਉੱਪਰ ਸਨ ਅਤੇ ਜਿਹਨਾਂ ਵਿੱਚੋਂ ਤਾਜ਼ਾ ਹਵਾ ਅੰਦਰ ਆ ਰਹੀ ਸੀ। ਪਰ ਉਸਦੇ ਖੁੱਲ੍ਹਦਿਆਂ ਹੀ ਇੰਨੀ ਕਾਲਖ ਅੰਦਰ ਆ ਗਈ ਕਿ ਕੁੜੀ ਨੂੰ ਇੱਕ ਦਮ ਖਿੜਕੀ ਬੰਦ ਕਰਨੀ ਪਈ ਅਤੇ ਕੇ. ਦੇ ਹੱਥ ਤੇ ਆ ਪਈ ਉਸ ਕਾਲੀ ਗਰਦ ਨੂੰ ਆਪਣੇ ਰੁਮਾਲ ਨਾਲ ਪੂੰਝਣਾ ਪਿਆ, ਕਿਉਂਕਿ ਕੇ. ਬਹੁਤ ਘਬਰਾਇਆ ਹੋਇਆ ਸੀ ਅਤੇ ਆਪਣੀ ਮਦਦ ਆਪ ਕਰਨ ਵਿੱਚ ਸਮਰੱਥ ਨਹੀਂ ਜਾਪਦਾ ਸੀ। ਉਹ ਉੱਠ ਕੇ ਤੁਰ ਪੈਣਾ ਪਸੰਦ ਕਰਦਾ ਪਰ ਉਸਨੂੰ ਉਨੀ ਹੀ ਦੇਰ ਹੋਣ ਵਾਲੀ ਸੀ।
"ਕੀ ਤੁਸੀਂ ਇੱਥੇ ਰੁਕ ਨਹੀਂ ਸਕਦੇ, ਅਸੀਂ ਆਉਣ-ਜਾਣ ਵਾਲੇ ਲੋਕਾਂ ਦੇ ਰਸਤੇ ਵਿੱਚ ਆ ਰਹੇ ਹਾਂ..." ਅੱਖਾਂ ਹੀ ਅੱਖਾਂ ਵਿੱਚ ਕੇ. ਨੇ ਪੁੱਛਿਆ ਕਿ ਉਹ ਕਿਸ ਦੇ ਰਸਤੇ ਵਿੱਚ ਆ ਰਿਹਾ ਹੈ। "ਜੇ ਤੁਸੀਂ ਚਾਹੋਂ ਤਾਂ ਮੈਂ ਤੁਹਾਨੂੰ ਰੋਗੀਆਂ ਦੇ ਕਮਰੇ ਤੱਕ ਲੈ ਚਲਾਂਗੀ। ਕਿਰਪਾ ਕਰਕੇ ਮੇਰੀ ਮਦਦ ਕਰੋ।" ਉਸਨੇ ਗੈਲਰੀ 'ਚ ਖੜੇ ਇੱਕ ਆਦਮੀ ਨੂੰ ਕਿਹਾ, ਜਿਹੜਾ ਫ਼ੌਰਨ ਉਸਦੇ ਨੇੜੇ ਆ ਗਿਆ। ਪਰ ਕੇ. ਉੱਥੇ ਨਹੀਂ ਜਾਣਾ ਚਾਹੁੰਦਾ ਸੀ, ਇਸ ਤੋਂ ਅੱਗੇ ਲਿਜਾਏ ਜਾਣ ਤੋਂ ਉਹ ਖ਼ਾਸ ਤੌਰ 'ਤੇ ਬਚਣਾ ਚਾਹੁੰਦਾ ਸੀ, ਕਿਉਂਕਿ ਉਹ ਜਿੰਨਾ ਵੀ ਅੱਗੇ ਜਾਵੇਗਾ ਉਨੇ ਹੀ ਜ਼ਿਆਦਾ ਹਾਲਾਤ ਵਿਗੜਦੇ ਜਾਣਗੇ।
92॥ ਮੁਕੱਦਮਾ