ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਬਹੁਤ- ਬਹੁਤ ਧੰਨਵਾਦ," ਉਸਨੇ ਦੁਹਰਾਇਆ ਅਤੇ ਉਹਨਾਂ ਦੇ ਹੱਥ ਵਾਰ-ਵਾਰ ਘੱਟ ਦਿੱਤੇ, ਅਤੇ ਫ਼ਿਰ ਇੱਕ ਦਮ ਇਹ ਕਰਨਾ ਬੰਦ ਕਰ ਦਿੱਤਾ, ਜਦੋਂ ਉਸਨੂੰ ਲੱਗਿਆ ਕਿ ਉਹ ਪੌੜੀਆਂ ਵਿੱਚ ਵਹਿੰਦੀ ਆ ਰਹੀ ਕੁੱਝ ਤਾਜ਼ੀ ਹਵਾ 'ਚ ਬਹੁਤ ਬਿਮਾਰ ਮਹਿਸੂਸ ਕਰ ਰਹੇ ਹਨ। ਉਹ ਅਦਾਲਤ ਦੇ ਦਫ਼ਤਰਾਂ ਦੇ ਇੰਨੇ ਜ਼ਿਆਦਾ ਆਦੀ ਸਨ। ਉਹ ਹੁਣ ਉਸਦੀ ਗੱਲ ਦਾ ਜਵਾਬ ਦੇਣ ਵਿੱਚ ਲਗਭਗ ਅਸਮਰੱਥ ਸਨ, ਅਤੇ ਕੁੜੀ ਤਾਂ ਸ਼ਾਇਦ ਡਿੱਗ ਹੀ ਪਈ ਹੁੰਦੀ, ਜੇ ਕੇ. ਨੇ ਛੇਤੀ ਨਾਲ ਬੂਹਾ ਬੰਦ ਨਾ ਕਰ ਦਿੱਤਾ ਹੁੰਦਾ। ਫ਼ਿਰ ਕੇ. ਕੁੱਝ ਪਲ ਦੇ ਲਈ ਸਥਿਰ ਖੜ੍ਹਾ ਰਿਹਾ, ਆਪਣੀ ਜੇਬ 'ਚ ਪਏ ਸ਼ੀਸ਼ੇ ਦੀ ਮਦਦ ਨਾਲ ਉਸਨੇ ਆਪਣੇ ਵਾਲ ਠੀਕ ਕੀਤੇ, ਫ਼ਰਸ਼ 'ਤੇ ਪਿਆ ਆਪਣਾ ਟੋਪ ਚੁੱਕਿਆ (ਸੂਚਨਾ ਅਧਿਕਾਰੀ ਸ਼ਾਇਦ ਇਸਨੂੰ ਇੱਧਰ ਸੁੱਟ ਗਿਆ ਸੀ) ਅਤੇ ਫ਼ਿਰ ਉਹ ਇੰਨੀ ਊਰਜਾ ਨਾਲ ਪੌੜੀਆਂ ਤੋਂ ਹੇਠਾਂ ਭੱਜਿਆ ਅਤੇ ਇੰਨੇ ਤੇਜ਼ ਕਦਮਾਂ ਨਾਲ ਕਿ ਉਹ ਆਪਣੇ ਮੂਡ ਦੇ ਇਸ ਤਰ੍ਹਾਂ ਬਦਲ ਜਾਣ ਤੋਂ ਲਗਭਗ ਡਰ ਗਿਆ। ਉਸਦਾ ਆਮ ਨਾਲੋਂ ਵਧੇਰੇ ਕਮਜ਼ੋਰ ਸਰੀਰ ਇਸ ਤਰ੍ਹਾਂ ਦੀਆਂ ਹੈਰਾਨੀਆਂ ਦੇ ਪ੍ਰਤੀ ਉਸਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਕਰਦਾ ਸੀ। ਕੀ ਉਸਦਾ ਸਰੀਰ ਹੁਣ ਕਿਸੇ ਵਿਦਰੋਹ 'ਤੇ ਉੱਤਰਿਆ ਹੋਇਆ ਹੈ ਅਤੇ ਉਸਦੇ ਲਈ ਕਿਸੇ ਨਵੇਂ ਮੁਕੱਦਮੇ ਦੀ ਤਿਆਰੀ ਕਰ ਰਿਹਾ ਹੈ, ਕਿ ਹੁਣ ਕੇ. ਨੇ ਪੁਰਾਣੇ ਵਾਲੇ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸਹਿ ਲਿਆ ਹੈ? ਪਹਿਲਾਂ ਹੀ ਸੰਜੋਗ ਨਾਲ ਡਾਕਟਰ ਦੇ ਕੋਲ ਜਾਣ ਦੇ ਵਿਚਾਰ ਨੂੰ ਉਸਨੇ ਪੂਰੀ ਤਰ੍ਹਾਂ ਨਹੀਂ ਤਿਆਗਿਆ ਸੀ, ਪਰ ਕਿਸੇ ਵੀ ਕੀਮਤ 'ਤੇ, ਅਤੇ ਹੁਣ ਉਹ ਖ਼ੁਦ ਆਪਣੇ ਆਪ ਨੂੰ ਸਲਾਹ ਦੇ ਸਕਦਾ ਸੀ ਕਿ ਉਹ ਭਵਿੱਖ ਵਿੱਚ ਆਪਣੀ ਐਤਵਾਰੀ ਸਵੇਰ ਦਾ ਵਧੇਰੇ ਬਿਹਤਰ ਇਸਤੇਮਾਲ ਕਰੇਗਾ।

99॥ ਮੁਕੱਦਮਾ