ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/99

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੱਕ ਕਰ ਚੁੱਕੀ ਹੁੰਦੀ।

ਬੂਹੇ 'ਤੇ ਖੜਕਾਹਟ ਹੋਈ, ਕੇ. ਛੇਤੀ ਨਾਲ ਉੱਥੇ ਪਹੁੰਚਿਆ। ਨੌਕਰਾਣੀ ਸੀ, ਉਸਨੇ ਦੱਸਿਆ ਕਿ ਫ਼ਰਾਉਲਨ ਮੌਂਤੇਗ ਉਸਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ, ਅਤੇ ਇਸ ਲਈ ਉਸਨੇ ਉਸਨੂੰ ਖਾਣ ਵਾਲੇ ਕਮਰੇ ਵਿੱਚ ਆਉਣ ਦੀ ਬੇਨਤੀ ਕੀਤੀ ਜਿੱਥੇ ਉਹ ਉਸਦੀ ਉਡੀਕ ਕਰ ਰਹੀ ਸੀ। ਕੇ. ਨੇ ਸੋਚ ਦੀ ਸਥਿਤੀ ਵਿੱਚ ਨੌਕਰਾਣੀ ਨੂੰ ਸੁਣਿਆ ਅਤੇ ਭੈਅਭੀਤ ਜਿਹੀ ਖੜ੍ਹੀ ਫ਼ਰਾਅ ਗਰੁਬਾਖ਼ ਦੇ ਵੱਲ ਘਿਰਣਾ ਭਰੀਆਂ ਨਜ਼ਰਾਂ ਨਾਲ ਵੇਖਣ ਲੱਗਾ। ਇਸ ਨਜ਼ਰ ਤੋਂ ਅਜਿਹਾ ਲੱਗਿਆ ਕਿ ਜਿਵੇਂ ਕੇ. ਨੂੰ ਫ਼ਰਾਉਲਨ ਮੌਂਤੇਗ ਤੋਂ ਕਾਫ਼ੀ ਪਹਿਲਾਂ ਇਸ ਸੱਦੇ ਦੀ ਉਮੀਦ ਹੋਵੇ ਅਤੇ ਕਿ ਫ਼ਰਾਅ ਗਰੁਬਾਖ਼ ਦੇ ਕਿਰਾਏਦਾਰਾਂ ਤੋਂ, ਅੱਜ ਇਸ ਐਤਵਾਰ ਦੀ ਸਵੇਰ ਜਿਹੜੀ ਅਸ਼ਾਂਤੀ ਭੋਗਣੀ ਪਈ ਹੈ, ਇਹ ਸੱਦਾ ਉਸਦਾ ਨਿਚੋੜ ਹੈ। ਉਸਨੇ ਨੌਕਰਾਣੀ ਨੂੰ ਇਹ ਕਹਿਕੇ ਕਿ ਉਹ ਛੇਤੀ ਆ ਰਿਹਾ ਹੈ, ਵਾਪਸ ਭੇਜ ਦਿੱਤਾ ਅਤੇ ਫ਼ਿਰ ਆਪਣੇ ਵਾਰਡਰੋਬ ਦੇ ਕੋਲ ਕੋਟ ਬਦਲਣ ਲਈ ਪਹੁੰਚਿਆ, ਅਤੇ ਫ਼ਿਰ ਫ਼ਰਾਅ ਗਰੁਬਾਖ਼ ਮੁਸ਼ਕਲਾਂ ਪੈਦਾ ਕਰਨ ਵਾਲੇ ਕਿਰਾਏਦਾਰਾਂ ਬਾਰੇ ਹੌਲੀ ਜਿਹੇ ਫੁਸਫੁਸਾਉਣ ਲੱਗੀ, ਤਾਂ ਉਸਨੇ ਕੋਈ ਜਵਾਬ ਨਹੀਂ ਦਿੱਤਾ, ਬਿਨ੍ਹਾਂ ਇਸਦੇ ਕਿ ਉਹ ਨਾਸ਼ਤੇ ਵਿੱਚ ਬਚੀਆਂ ਚੀਜ਼ਾਂ ਨੂੰ ਵਾਪਸ ਲੈ ਜਾਵੇ।

"ਪਰ ਤੁਸੀਂ ਤਾਂ ਕਿਸੇ ਚੀਜ਼ ਨੂੰ ਹੱਥ ਤੱਕ ਨਹੀਂ ਲਾਇਆ ਹੈ!" ਫ਼ਰਾਅ ਗੁਰੂਬਾਖ਼ ਨੇ ਕਿਹਾ।

"ਓਹ, ਲੈ ਜਾਓ ਇਹ ਸਭ!" ਕੇ. ਚੀਕ ਪਿਆ। ਉਸਨੂੰ ਲੱਗਿਆ ਜਿਵੇਂ, ਕਿਸੇ ਤਰ੍ਹਾਂ, ਫ਼ਰਾਉਲਨ ਮੌਂਤੇਗ ਉਹਨਾਂ ਸਾਰੀਆਂ ਚੀਜ਼ਾਂ ਵਿੱਚ ਮੌਜੂਦ ਹੈ ਅਤੇ ਉਹਨਾਂ ਨੂੰ ਘਿਰਣਾ-ਯੋਗ ਬਣਾ ਦਿੱਤਾ ਹੈ, ਜਿਸ ਨਾਲ ਉਹ ਚਿੜ ਗਿਆ। ਜਦੋਂ ਉਹ ਹਾਲ 'ਚੋਂ ਲੰਘ ਰਿਹਾ ਸੀ ਤਾਂ ਉਸਨੇ ਫ਼ਰਾਉਲਨ ਬਸਤਨਰ ਦੇ ਕਮਰੇ ਦੇ ਬੰਦ ਬੂਹੇ 'ਤੇ ਨਜ਼ਰ ਸੁੱਟੀ। ਪਰ ਉਸਨੂੰ ਉੱਧਰ ਬੁਲਾਇਆ ਨਹੀਂ ਗਿਆ ਸੀ, ਉਸਨੂੰ ਤਾਂ ਖਾਣ ਵਾਲੇ ਕਮਰੇ ਵਿੱਚ ਬੁਲਾਇਆ ਗਿਆ ਸੀ, ਜਿਸਦੇ ਬੂਹੇ ਨੂੰ ਉਸਨੇ ਬਿਨ੍ਹਾਂ ਖੜਕਾਏ ਖਿੱਚ ਕੇ ਖੋਲ੍ਹ ਲਿਆ।

ਉਹ ਬਹੁਤ ਲੰਮਾ, ਇੱਕ ਖਿੜਕੀ ਵਾਲਾ ਤੰਗ ਕਮਰਾ ਸੀ। ਇਸ ਵਿੱਚ ਖ਼ਾਲੀ ਜਗ੍ਹਾ ਇੰਨੀ ਤੰਗ ਸੀ ਕਿ ਬੂਹੇ ਦੇ ਨਾਲ ਵਾਲੀ ਜਗ੍ਹਾ 'ਤੇ ਟੇਢੇ ਕਰਕੇ ਦੋ ਛੋਟੇ ਬਕਸੇ ਹੀ ਰੱਖੇ ਜਾ ਸਕਦੇ ਸਨ, ਅਤੇ ਬਾਕੀ ਦੀ ਥਾਂ ਲੰਮੇ ਡਾਇਨਿੰਗ ਟੇਬਲ ਨੇ ਪੂਰੀ ਤਰ੍ਹਾਂ ਘੇਰ ਰੱਖੀ ਸੀ, ਜਿਹੜਾ ਬੂਹੇ ਤੋਂ ਸ਼ੁਰੂ ਹੋ ਕੇ, ਵੱਡੀ ਖਿੜਕੀ ਤੱਕ ਜਾ ਪਹੁੰਚਦਾ

105॥ ਮੁਕੱਦਮਾ