ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/102

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਖ਼ਤਮ ਹੋਣ
ਵਿਛੋੜੇ ਦੇ ਸਾਲ।
ਪਰ ਜਦੋਂ ਤਕ
ਏਓਂ ਹੁੰਦਾ ਨਹੀਂ।
ਦਿਲ ਦੀ ਦਿਲ
ਸੁਣਦਾ ਨਹੀਂ।
ਓਦੋਂ ਤਕ
ਓ ਦਿਲਾ!
ਪਰਦੇਸੀਆ!
ਸਮੇਂ ਦੇ ਹੱਥੋਂ
ਰੁਲਦਾ ਜਾ।
ਬੱਦਲਾਂ ਦੇ ਨਾਲ ਨਾਲ
ਆਸਾਂ ਦੇ ਕਿਲੇ ਬਨਾ;
ਬੱਦਲਾਂ ਦੇ ਨਾਲ ਤੋੜ,
ਨਿਰਾਸ਼ਾ ਦੇ ਅੰਦਰ
ਘੁਲਦਾ ਜਾ।


ਨਜ਼ਰ ਫੋਰੀ
ਇੰਝ ਬੇਆਸੇ।
ਪਹਾੜ ਤੱਕੇ
ਚੌਹੀਂ ਪਾਸੋ।
ਮਨ ਨੂੰ ਕਿਹਾ
ਕੁਛ ਸਬਰ ਕਰ।

੧੦੨