ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿੱਥੇ ਗਈ ਸਿਆਸਤ
ਨੇਤਾਵਾਂ ਦੀ ਅੱਜ।
ਕਿਸਨੇ ਏਓਂ ਡੋਬੀ ਏ,
ਜਾਣ ਬੁੱਝ ਕੇ ਖ਼ੂਨ ਵਿੱਚ,
ਮਾਨੁਖਤਾ ਦੀ ਲੱਜ।
ਸਾਡੇ ਨੇਤਾ ਤੇ ਰਾਸ਼ਟਰ-ਪਤੀ
ਕਿਓਂ ਨਾਂ ਇਹ ਸਮਝੇ
'ਲੀਗੀਆਂ’ ਦੀ ਚਾਲ?
ਦੱਸਨ
ਜਬਾਬ ਦੇਨ-
ਅਜੇ ਮੁਲਕ
ਰੋ ਰੋ ਕੇ
ਕਰਦਾ ਏ ਸਵਾਲ।
ਇਕ ਪਾਸੇ ਓਧਰ
'ਦੋ ਕੌਮਾਂ' ਦਾ ਨਾਅਰਾ ਸੀ;
ਦੂਜੇ ਪਾਸੇ
ਕਹਿੰਦੇ ਸਨ ਇਹ-
ਅਸੀ ਸਾਰੇ ਭਾਈ ਭਾਈ।
ਓ ਕਦੋਂ ਅਸੀਂ ਸਮਝਾਂਗੇ?
ਜੇ ਸਮਝੇ ਨਾਂ ਵੇਲੇ ਸਿਰ,
ਪੁੱਛਦੀ ਏ ਜੱਨਤਾ
ਦੇਂਦੀ ਏ ਦੁਹਾਈ।

੧੦੭