ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਵੋ......

ਦਿਨ ਹੋਵੇ, ਰਾਤ ਹੋਵੇ।
ਸਾਮ, ਪਰਭਾਤ ਹੋਵੇ।
ਹਰਦਮ ਨੇ ਖ਼ਿਆਲ ਤੇਰੇ।
ਆਵੋ ਮਹੀਵਾਲ' ਮੇਰੇ।

ਬਿਰਹੋਂ ਹੈ ਦੁੱਖ ਭਾਰਾ।
ਦਿੱਸੇ ਨ ਕੋਈ ਚਾਰਾ।
ਤੱਕਨੇਆਂ ਚਾਰ ਚੁਫੇਰੇ,
ਆਵੋ...........

ਸੋਚਾਂ- ਹੇ ਮੇਰੇ ਨਾੱਥੀ।
ਜੀਵਨ ਦੇ ਬਨ ਕੇ ਸਾੱਥੀ
ਲਾਏ ਕਿਓਂ ਵੱਖਰੇ ਡੇਰੇ।
ਆਵੋ............

ਰੁੱਸਿਓ! ਮਨਾਵਨੇ ਆਂ।
ਤਰਲੇ ਪਏ ਪਾਵਨੇ ਆਂ।
ਪਾਵੋ ਕਦੀ ਤਾਂ ਫੇਰੋ।
ਆਵੋ............

ਪਿਆਰਾਂ ਦੇ ਛੰਦ ਗਾ ਕੇ।
ਵੱਟ ਵੱਟ ਕੇ ਫੰਦ ਪਾ ਕੇ।
ਕੀਤੇ ਨੇ ਕਿੱਦਾਂ ਜੇਰੇ।
ਆਵੋ...........

੧੦੯