ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/110

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਪਿਆਰ ਨੂੰ ਪਿਆਰ ਕੁਦਰਤੀ ਹੈ। ਵਿੱਛੜ ਕੇ ਜੋ ਇਕ ਦੇ ਦਿਲ ਨੂੰ ਕੁਛ ਕੁਛ ਹੁੰਦਾ ਹੈ ਤਾਂ ਦੂਸਰੇ ਨੂੰ ਵੀ ਅਵੱਸ਼ ਐਓ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਚੀਜ਼ ਗੁਆਚੀ ਗੁਆਚੀ ਹੈ। ਸਮਾਂ ਬੀਤਦਾ ਹੈ ਪਰ ਯਾਦ ਪਿੱਛਾ ਨਹੀਂ ਛੱਡਦੀ। ਦਿਨ ਹੋਵੇ ਜਾਂ ਰਾਤ 'ਹਰ ਦਮ ਨੇ ਖ਼ਿਆਲ ਤੇਰੇ'। ਚਾਰ ਚੁਫੇਰੇ ਨਜ਼ਰ ਦੌੜਦੀ ਹੈ, ਏਧਰ ਓਧਰ ਤੱਕੀਦਾ ਹੈ ਕਿ 'ਕੋਈ' ਆਵੇ। ਜੀਵਨ ਦਾ ਸਾਥ ਮਿਲਿਆ ਵੀ ਪਰ ਫਰਜ਼ ਫਰਜ਼ ਰਹੇ ਤੇ ਦੀਵਾਰ ਬਨ ਕੇ ਵਿੱਚ ਆ ਖਲੋਤੇ। ਇਕ ਪਾਸੇ 'ਇਕ' ਚਲਾ ਗਿਆ ਤੇ ਦੂਜੇ ਪਾਸੇ 'ਦੂਜਾ'-ਵੱਖਰੇ ਵੱਖਰੇ ਡੇਰੇ ਲਗ ਗਏ। ਹਾਂ ਪਰ ਦਿਲ ਕੱਠੇ ਸਨ, ਕੱਠੇ ਰਹੇ ਤੇ ਵਿਰਲਾਪ ਕਰਦੇ ਰਹੇ। ਪਿਆਰ ਦੇ ਛੰਦ ਗਾਏ ਤੇ ਸੁਣਾਏ ਯਾਦ ਆ ਰਹੇ ਸਨ। ਪ੍ਰੀਤ ਦੀਆਂ ਗੰਡਾਂ ਵੱਟ ਵੱਟ ਕੇ, ਘੁੱਟ ਘੁੱਟ ਕੇ ਪੱਕੀਆਂ ਕੀਤੀਆਂ ਗਈਆਂ ਸਨ ਤੇ ਫੋਰ ਵਿਛੋੜਾ ਕਿਉਂ?- ਏਸ ਭੈੜੇ ਦਾ ਕੀ ਕੰਮ? ਕਿਸੇ ਵਿਜੋਗਨ ਦੇ ਕੁੱਠੇ ਦਿਲ ਵਿੱਚੋਂ ਇਹ ਸਦਾਅ ਨਿਕਲਦੀ ਰਹਿੰਦੀ ਸੀ, ਮਹੀਂਵਾਲ ਜੀ! ਆਵੋ.... ਆਵੋ......ਆਵੋ......

*

੧੧੦