ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ੍ਰੀ ਗੁਰੂ ਰਾਮ ਦਾਸ

ਆ ਗਿਐ ਓਹ ਦਿਨ ਸੁਭਾਗ,
ਜਾਗੇ ਨੇ ਅਜ ਮੇਰੇ ਭਾਗ,
ਖ਼ੁਸ਼ੀਆਂ ਦਾ ਇਕ ਮਿੱਠਾ ਰਾਗ,
ਗੌਨਾਂ ਹਾਂ ਮੈਂ ਵਿਚ ਸਰੂਰ।

ਰਾਮਦਾਸ ਗੁਰੂ! ਧਨ ਤੇਰੀ ਸੇਵਾ,
ਧਨ 'ਅਮਰ' ਹੈ ਮਿਲਿਆ ਮੇਵਾ;
ਆਪ ਪੁਜਾਰੀ ਆਪੇ ਦੇਵਾ,
ਨੇੜੇ ਵੀ ਹੈਂ, ਆਪੇ ਦੂਰ।

ਵਾਹਵਾ ਹੈ! ਹਰੀ ਮੰਦਰ ਤੇਰਾ,
ਦੁਖ ਰੋਗ ਦਾ ਭੰਨੇ ਡੇਰਾ,
ਮਨ ਵਿਚ ਉਪਜੇ ਪ੍ਰੇਮ ਵਧੇਰਾ,
ਟਕ ਰਸੀਏ, ਰੰਗ-ਰੱਤੇ ਚੂਰ।

ਵੇਖ ਭਾਲ ਕੇ ਦੇਸ ਬਦੇਸ਼,
ਲੱਭਾ ਏਂ ਇਕ ਤੂੰ ਦਰਵੇਸ਼,
ਕੀ ਆਖਾਂ ਕੀ ਤੇਰਾ ਵੇਸ,
ਖ਼ਾਲਸ, ਏਂ ਤੂੰ ਰੱਬੀ ਨੂਰ।

ਸ਼ਹਿਨਸ਼ਾਹ! ਅਰਬਾਂ ਦੇ ਵਾਲੀ,
ਮੋੜ ਨਾ ਸਾਨੂੰ ਐਵੇਂ ਖ਼ਾਲੀ,
ਦਰ ਤੇਰੇ ਦੇ ਹਾਂ ਸ੍ਵਾਲੀ,
ਚਰਨਾਂ ਦੇ ਵਿਚ ਕਰ ਮਨਜ਼ੂਰ।

੧੦੧