ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕਿਵੇਂ ਮੌਲਦੀ ਹਸਤੀ ਮੇਰੀ?

ਵੇਚਿਆ ਮੈਂ ਦਿਲ
ਇਕ ਦਿਲ ਦੇ ਬਦਲੇ।
ਮੰਗਿਆ ਸਿਰਫ ਪਿਆਰ
ਪਿਆਰ ਦੇ ਬਦਲੇ।

ਵੇਚਿਆ ਮੈਂ ਜਿਸਮ
ਇਕ ਓਪਰੀ ਥਾਵੇਂ।
ਬੇਦਿਲ ਆਦਮੀ ਕੀ ਏ?
ਜੀਵੇਂ ਹੀ ਭਾਵੇਂ।

ਵੇਚਿਆ ਮੈਂ ਦਿਮਾਗ਼
ਦੋ ਰੋਟੀਆਂ ਕਾਰਨ।
ਸੋਚਿਆ ਮਤ ਸ਼ੌਕ
ਭੁੱਖਾ ਹੀ ਮਾਰਨ।

ਵੇਚ ਵਾਚ ਕੇ ਸਾਰੀ ਪੂੰਝੀ,
ਬਾਕੀ ਏ
ਹੁਣ ਲੋਥ ਅਜਾਣ।
ਕਿਵੇਂ ਮੌਲਵੀ ਹਸਤੀ ਮੇਰੀ?
ਸਮਝਦੇ ਜੇ 'ਨਦਾਨ'।

੧੧੩