ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਇਕ ਸਖ਼ਤ ਨਜ਼ਮ ਜਿਸ ਦੇ ਲਿਖਨ ਤੋਂ ਬਾਅਦ ਮੈਨੂੰ ਖ਼ਤਰਾ ਹੈ ਕਈਆਂ ਮਹਾਜ਼ਾਂ ਤੋਂ। ਸੱਚਾਈ ਦਾ ਵਰਨਨ ਸ਼ਾਇਦ ਮੈਨੂੰ ਹੋਰ ਬਦਨਾਮ ਕਰ ਦੇਵੇ ਤੇ ਮੈਂ ਅੰਦਰ ਖ਼ਾਨੇ ਘੁਰਘੁਰਾਂ ਦਾ ਨਿਸ਼ਾਨਾ ਬਨ ਜਾਵਾਂ ਜਾਂ ਖ਼ਬਰੇ ਏਸ ਤੋਂ ਵੀ ਵੱਧ ਕਿਤੇ ਕਿਤੇ ਉਂਗਲੀਆਂ ਈ ਉਠ ਜਾਣੇ ਮੇਰੇ ਵਲ। ਖ਼ੈਰ ਕੋਈ ਡਰ ਨਹੀਂ ਮੈਂ ਮਜਬੂਰ ਸਾਂ ਸਾਫ ਸਾਫ ਲਿਖਨ ਤੇ। ਦੋ ਹੀ ਸੂਰਤਾਂ ਸਨ-ਜਾਂ ਤੇ ਮੈਂ ਅਪਨੇ ਆਪ ਨੂੰ ਧੋਖਾ ਦੇਂਦਾ ਤੇ ਜਾਂ ਦੁਨੀਆਂ ਦੀ ਨਾਰਾਜ਼ਗੀ ਦੀ ਪਰਵਾਹ ਕਰਦਾ। ਮੈਂ ਇਨਾਂ ਵਿਚੋਂ ਸੱਚਾਈ ਨੂੰ ਪਹਿਲੀ ਥਾਂ ਦਿੱਤੀ ਹੈ ਤੇ ਸੱਚਾਈ ਇਹ ਹੈ ਕਿ ਮੈਂ ਕਈ ਚੀਜ਼ਾਂ ਵੇਚੀਆਂ ਹਨ ਜ਼ਿੰਦਗੀ ਵਿਚ ਤੇ ਹੁਣ ਬਾਕੀ ਕੀ ਰਹਿ ਗਿਆ ਹੈ-ਇਕ ਲੋਥ ਅਜਾਣ। ਖ਼ਰੀਦਾਰ-ਨਦਾਨ ਖ਼ਰੀਦਾਰ ਜਿਨ੍ਹਾਂ ਦਿਲ, ਦਿਮਾਗ਼ ਤੇ ਜਿਸਮ ਖ਼ਰੀਦਨ ਦੀ ਖੇਚਲ ਕੀਤੀ ਓਹ ਸਾਰੇ ਮੈਨੂੰ ਸਮਝਨ ਤੋਂ ਕਾਸਰ ਰਹੇ ਹਨ ਤੇ ਏਸੇ ਲਈ ਮੇਰੀ ਹਸਤੀ ਨਾਕਾਰੀ ਰਹਿ ਗਈ ਹੈ ਪਰ ਖ਼ਿਆਲ ਔਂਦਾ ਹੈ ਕਿ ਇਹ ਕਿਵੇਂ ਮੌਲਦੀ ਜੋ ਖ਼ਰੀਦਾਰ ਕੁਝ ਸਮਝ ਰਖਦੇ ਤੇ ਇਕ ਅਪਰਫੁੱਲਤ ਚੀਜ਼ਾਂ ਨੂੰ ਪਰਫੁੱਲਤ ਕਰਦੇ।

*

੧੧੪