ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਸ ਅੱਥਰੂ ਖਾਰੇ।
ਵਗਦੇ ਬੇਮੁਹਾਰੇ।
ਬੇਰਸ-ਰਸਾ ਮਲਾ।
ਜੀਵਨ ਕੀ ਝਮੇਲਾ?
ਹਰ ਵਕਤ ਉਦਾਸੀ।
ਕਦੀ ਹੌਕੇ ਹਾਵੇ,
ਕਦੀ ਅੱਥਰੂ ਖਾਰੇ,
ਇਕ ਗੇੜ ਚੁਰਾਸੀ।
ਕਹੇ ਫਰਕ ਨਿਰਾਲੇ!
ਓ ਜਾਣਨ ਵਾਲੇ!

ਕੀ ਕਾਰਨ ਅੜੀਏ!
ਫਿਕਰਾਂ ਨੇ ਖਾਧੀ,
ਦੁੱਖਾਂ ਦੀਏ ਸੜੀਏ!
ਕਿੱਥੇ ਉਹ ਜਵਾਨੀ?
ਪਿਆਰ ਦੀ ਦੁਨੀਆਂ 'ਚ
'ਦੋ ਦਿਲਾਂ' ਦੀ ਕਹਾਣੀ।
ਕਿੱਥੇ ਉਹ ਮਸਤੀ?
ਯਾਦਾਂ ਵਿਚ ਡੁੱਬੀ
ਭੁੱਲੀ ਹੋਈ ਹਸਤੀ।
ਕਿਉਂ ਬਦਲੀ ਹੈ ਕਾਇਆ?
ਦਸ ਖੋਲ੍ਹ ਕੇ ਵਿੱਥਿਆ-
ਕੀ ਵੇਦਨਾਂ ਤੇਰੀ?
ਇਹ ਚਾਹਣਾਂ ਮੇਰੀ।

੧੧੮