ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਚਾਹਣਾਂ ਮੇਰੀ
ਓ ਜਾਣਨ ਵਾਲੇ!
ਦੇਹ ਐਸੀ ਸ਼ਕਤੀ।
ਬਨ ਜਾਵਾਂ ਵਿਯਕਤੀ।
ਇਕ ਚੁੰਭਕ ਵਾਂਗਰ-
ਸਾਗਰ ਦੇ ਸੀਨੇ ਵਿੱਚ,
ਜਿਓਂ ਸੁੱਤੀਆਂ ਛੱਲਾਂ ਨੂੰ
ਖਿੱਚ ਲਿਆਵੇ ਚੰਦਾ।
ਤਿਵੇਂ ਦੁੱਖੜੇ ਸੁੱਤੇ
ਕਿਸੇ ਹਿਕੜੀ ਅੰਦਰ,
ਖਿੱਚ ਸਕੇ ਬੰਦਾ।
ਲੈ ਭਾਰੇ ਦੁੱਖਾਂ ਦੇ
ਮੈਂ ਵਾਪਸ ਫੇਰਾਂ
ਬ੍ਰਹਿਮੰਡ ਸੁੱਖਾਂ ਦੇ।
ਇਕ ਇਕ ਦੇ ਬਦਲੇ।
ਓ ਜਾਣਨ ਵਾਲੇ!

ਜਾਂ ਬਾਬਰ ਵਾਂਗ-
ਵਟਾਂਦਰਾ ਕਰ ਕੇ,
ਕਰਾਂ ਪੂਰੀ ਤਾਂਘ।
ਓਹਦੇ ਗਿਰਦੇ ਗਿਰਦੇ।
ਇਕ ਸੱਚੇ ਦਿਲ ਨਾਲ
ਪਰਿਕਰਮਾਂ ਕਰ ਕੇ।
ਮੈਂ ਆਖਾਂ ਲੈ ਲਏ।

੧੧੯