ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਅਲਾਪਿਆ ਹੈ।

ਆਪਦੀਆਂ ਕੁਝ ਨਜ਼ਮਾਂ ਵਿਚ ਆਏ ਲਫ਼ਜ਼ਾਂ ਯਾ ਖਯਾਲਾਂ ਤੋਂ ਐਉਂ ਜਾਪਦਾ ਹੈ ਕਿ ਆਪ ਜੀ ਮਿਲੀ ਆਜ਼ਾਦੀ ਦੀ ਕਦਰ ਕਰਦੇ ਹੋਏ ਜਲਦੀ ਨਾਲ ਇਕ ਹੋਰ ਇਨਕਲਾਬ ਯਾਂ 'ਪ੍ਰੀਵਰਤਨ' ਰਾਜ ਪ੍ਰਬੰਧ ਵਿਚ ਦੇਖਨਾ ਚਾਹੁੰਦੇ ਹਨ। ਪਰ ਕਈ ਹੋਰ ਥਾਵਾਂ ਤੋਂ ਬਹੁ ਪੈ ਜਾਂਦਾ ਹੈ ਕਿ ਆਪ ਜੀ ਮੌਜੂਦਾ ਰਾਜ ਪ੍ਰਬੰਧ ਨੂੰ ਹਲਾਉਣ ਦੇ ਹਾਮੀ ਨਹੀਂ ਹਨ ਪਰ ਪ੍ਰਜਾ ਨੂੰ ਉਹ ਸੁਖ ਛੇਤੀ ਪ੍ਰਾਪਤ ਦੇਖਨਾ ਚਾਹੁੰਦੇ ਹਨ ਜੋ ਸਦੀਆਂ ਦੇ ਆਜ਼ਾਦ ਦੇਸ਼ਾਂ ਨੂੰ ਪ੍ਰਾਪਤ ਹਨ। ਇਹ ਇੱਛਾ ਤੰਦਰੁਸਤ ਇੱਛਾ ਹੈ। ਪਰ ਲਗ ਪਗ ਹਜ਼ਾਰ ਵਰਹ ਦਬੱਲੇ ਰਹੀ ਕੌਮ ਦੀ ਉੱਚ ਖ਼ਯਾਲੀ ਤੇ ਸ੍ਰੇਸ਼ਟਾਚਾਰ ਭਰੀ ਸਭਯਤਾ ਸਨੇ ਸਨੇ ਆਉਣੀ ਹੈ; ਇਸੀ ਤਰਾਂ ਰਾਜਸੀ ਨੇਤਾਵਾਂ ਨੇ ਵੀ ਵਕਤ ਲੈਣਾ ਹੈ ਕਿ ਉਹ ਸਦਾ ਤੋਂ ਆਜ਼ਾਦ ਕੌਮਾਂ ਵਾਲੇ ਸੁਖ ਆਪਣੇ ਦੇਸਭਾਈਆਂ ਨੂੰ ਬਹਮ ਪਹੁੰਚਾ ਦੇਣ, ਕਿਉਂਕਿ ਕਲ ਤਕ ਤਾਂ ਰਾਜਸੀ ਨੇਤਾ ਪਿਛਲੇ ਵਿਦੇਸ਼ੀ ਰਾਜ ਦੇ ਪ੍ਰੀਵਰਤਣ ਕਰਨ ਵਿਚ ਲਗੇ ਰਹੇ, ਹੁਣ ਉਨ੍ਹਾਂ ਦੇ ਅਗੇ ਕੌਮ ਦਾ ਉਸਾਰੂ ਕੰਮ ਆ ਗਿਆ ਹੈ, ਜਿਸ ਵਿਚ ਜੋ ਕੁਛ ਉਨ੍ਹਾਂ ਨੇ ਕੀਤਾ ਹੈ ਬਹੁਤ ਕਾਬਲੇ ਕਦਰ ਹੈ ਤੇ ਜਿਸ ਲਈ ਉਨ੍ਹਾਂ ਨੇ ਪ੍ਰਯਤਨ ਕਰਦਿਆਂ ਕਿਤੇ ਉਕਾਈਆਂ ਖਾਣੀਆਂ ਤੇ ਡਿਗ ਡਿਗ ਕੇ ਸਵਾਰ ਹੋਣਾ ਹੈ ਉਸ ਲਈ ਸਾਨੂੰ ਤਹਮਲ ਦੀ ਲੋੜ ਹੈ। ਇਹ ਤਹਮਲ ਵਾਲੀ ਗੱਲ ਕਵੀ ਜੀ ਨੇ ਆਪਣੀ ਕਵਿਤਾ '੧੫ ਅਗਸਤ ੧੯੪੮' ਦੇ ਅਖੀਰ "ਮਜਬਰੀ" ਦੀ ਸੁਰਖੀ ਹੇਠ ਆਪ ਦਰਸਾਈ ਹੈ (ਸਫ਼ਾ ੪੯) ਯਥਾ-"ਸਾਡਾ ਦਿਲ ਕਰਦਾ ਹੈ ਕਿ ਅਸੀ ਕੁਛ ਕਰੀਏ ਪਰ ਮਜਬੂਰ ਹਾਂ। ਸਰਕਾਰ ਸਾਡੀ ਆਪਣੀ ਹੈ ਤੇ ਅਸੀਂ ਉਸਦੇ ਰਸਤੇ ਵਿਚ ਰੁਕਾਵਟ ਬਣਨਾ ਨਹੀਂ ਚਾਹੁੰਦੇ।" ਫੇਰ ਆਪ ਸਫਾ ੧੦੮ ਤੇ ਲਿਖਦੇ ਹਨ- "ਅਸੀ ਆਪਣੇ ਆਗੂਆਂ ਨੂੰ ਸਤਕਾਰਦੇ ਹਾਂ

੧੨