ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਲੇ ਮੁਸਾਫਰ

ਨਾਟਕ ਖੇਲ-
ਦਿਲ-ਪਰਚਾਵੇਂ ਕਈ।
ਰੰਗ ਤਮਾਸ਼ੇ
ਤੇ ਹੋਰ ਸਾਮਾਨ ਅਨੇਕ,
ਸਭ ਜੀਵਨ ਦੇ ਲਈ।
ਜਿਸਮਾਂ ਦੀ ਭੁੱਖ
ਬਦਮਸਤੀ ਦਾ ਖ਼ਿਆਲ।
ਜੁਏ ਤੇ ਦਾਅ,
ਕਈ ਤਰਾਂ ਦੇ ਚਾਅ;
ਗ਼ਰਜ਼ਕਿ ਪੂਰਾ ਕਰਨਾ ਹੈ
ਕਿਵੇਂ ਨਾਂ ਕਿਵੇਂ
ਅਵੇਗ ਮਨ ਦਾ ਸਵਾਲ।
ਸੋਚ ਤੇ ਸੋਚ
ਮਾਰੋ ਮਾਰ।
ਮੰਤਵ ਕੇਵਲ ਇਕ-
ਭਾਵੇਂ ਕੋਈ ਚੀਜ਼,
ਕੋਈ ਕਾਰ

੧੨੩