ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕੀ?
ਖ਼ੁਸ਼ੀ
ਜ਼ਿੰਦਗੀ ਵਿੱਚ ਖ਼ੁਸ਼ੀ
ਕਿਸੇ ਤਰਾਂ
ਕਿਸੇ ਕੀਮਤ ਤੇ
ਖ਼ਰੀਦ ਕੇ
ਜਾਂ ਹੋ ਸਕੇ
ਤੇ ਖੋਹ ਕੇ ਵੀ।
ਕੀ ਏਹੋ ਹੈ ਜ਼ਿੰਦਗੀ?
ਭੁੱਲੇ ਮੁਸਾਫਰ!

ਭੁੱਲੇ ਮੁਸਾਫਰ!
ਦਿਸ ਰਹੇ ਨੇ ਸਾਫ
ਤੇਰੇ ਮੱਥੇ ਤੇ
ਤ੍ਰੇਲੀਆਂ ਦੇ ਨਿਸ਼ਾਨ;
ਏਸੇ ਘਬਰਾਹਟ ਵਿੱਚ-
ਬਿੱਟ ਬਿੱਟ ਤੱਕ ਰਹੇ ਤੇਰੇ ਨੈਣ
ਥਿੜਕ ਥਿੜਕ ਰਹੇ ਤੇਰੇ ਪੈਰ,
ਫੱਰਕ ਫੱਰਕ ਰਹੇ ਤੇਰੇ ਬੁਲ੍ਹ
ਥੱਰਕ ਥੱਰਕ ਰਹੇ ਤੇਰੇ ਅੰਗ
ਤੇ ਡੋਲ੍ਹ ਡੋਲ੍ਹ ਰਿਹਾ ਤੇਰਾ ਮਨ
ਓ ਮੁਸਾਫਰ!
ਕੁਛ ਦੱਸ ਤੇ ਸਹੀ
ਇਹ ਚਿੰਨ............ਇਹ ਚਿੰਨ
ਕਾਹਦੇ ਨੇ?

੧੨੪