ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਪਰਚਾਵੇ ਦੇ‌।
ਜਾਂ ਕੀਤੇ ਹੋਏ ਤੇ
ਪਛਤਾਵੇ ਦੇ।
ਨਹੀਂ.......ਨਹੀਂ
ਦੂਜਾ ਖ਼ਿਆਲ
ਫੇਰ ਹਾਵੀ ਏ।
ਹੋਰ-ਕੁਛ ਦਿਨ ਹੋਣ ਸਹੀ।
ਹਾਲੀ ਬੜੀ ਏ ਜ਼ਿੰਦਗੀ।

ਭੁੱਲੇ ਮੁਸਾਫਰ!
ਤੇਰਾਂ ਸਾਥੀ ਕੌਣ ਏ
ਤੇ ਤੇਰੀ ਮੰਜ਼ਲ ਕਿੱਧਰ?
ਸੰਭਲ ਸੰਭਲ ਜ਼ਰਾ।
ਅੰਦਰਲੀ ਆਵਾਜ਼ ਨੂੰ ਸੁਣ,
ਕੰਨ ਲਾ।
ਵਿਚਾਰੀ!
ਬਿਰਕ ਰਹੀ ਏ ਕੀ।
ਟੁੱਟੇ ਹੋਏ ਅੱਖਰਾਂ ਦੀ ਲੜੀ।
ਤੇਰਾ ਧਿਆਨ ਏ ਕਿੱਧਰ?
ਭੁੱਲੇ ਮੁਸਾਫਰ ਕਿੱਧਰ?

ਯਾਦ ਰਖ,
ਓ ਮੁਸਾਫਰ!
ਆਖ਼ਰ ਇਕ ਦਿਨ,

੧੨੫