ਇਹ ਵਰਕਾ ਤਸਦੀਕ ਕੀਤਾ ਗਿਆ ਏ
ਫਿਰ ਫਿਰਾ ਕੇ
ਸਾਰੇ ਜਸ਼ਨਾਂ ਤੋਂ,
ਤੂੰ ਵਾਪਸ ਆਵੇਂਗਾ
ਮੁੜ ਕੇ ਓਸੇ ਥਾਂ ਉੱਪਰ
ਜਿੱਥੋਂ ਤੂੰ ਪਹਿਲੇ ਚੱਲਿਆ ਸੈਂ
ਖ਼ੁਸ਼ੀਆਂ ਦੀ ਭਟਕਨਾਂ ਅੰਦਰ।
ਭਟਕ ਨਾਂ
ਰਸਤਾ ਹੈ ਸਾਫ
ਅੱਖਾਂ ਖੋਲ੍ਹ ਕੇ ਦੇਖ
ਕੁਦਰਤ ਨੂੰ
ਤੇ ਫੇਰ ਕਾਦਰ ਨੂੰ;
ਗਵਾਚ ਜਾ
ਗਵਾਚ ਜਾ
ਕਲਪਨਾਂ ਅੰਦਰ।
ਭੁੱਲੇ ਮੁਸਾਫਰ!
੧੨੬