ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/128

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕਰਨ ਵਾਸਤੇ ਪੀਤੀ ਪਰ ਕੀ ਇਹ ਸਾਰੀਆਂ ਚੀਜ਼ਾਂ ਹੋਈਆਂ ਵੀ? ਨਹੀਂ।

ਇਹ ਤਾਂ ਕੇਵਲ ਬਹਾਨੇ ਹਨ। ਆਦਮੀ ਦਾ ਜੀਅ ਕਰਦਾ ਹੈ ਕੋਈ ਕੰਮ ਕਰਨ ਤੇ। ਅਪਨੀ ਮਰਜ਼ੀ ਨਾਲ ਓਹ ਉਸ ਕੰਮ ਨੂੰ ਕਰ ਲੈਂਦਾ ਹੈ। ਅਕਲ ਓਸ ਵੇਲੇ ਨਹੀਂ ਵਰਤਦਾ ਕਿ ਇਹ ਕੰਮ ਠੀਕ ਨਹੀਂ' ਤੇ ਇਸ ਲਈ ਨਾਂ ਕੀਤਾ ਜਾਵੇ। ਅਕਲ ਉਸ ਵੇਲੇ ਵਰਤਦਾ ਹੈ ਜਿਸ ਵੇਲੇ ਕੰਮ ਕਰ ਲੈਂਦਾ ਹੈ ਤੇ ਫੇਰ ਉਸੇ ਅਕਲ ਦੇ ਆਸਰੇ ਉਸੇ ਕੰਮ ਨੂੰ ਠੀਕ ਸਾਬਤ ਕਰਦਾ ਹੈ। ਪਰ ਮਨ ਫੇਰ ਵੀ ਪਰੇਸ਼ਾਨ ਰਹਿੰਦਾ ਹੈ। ਹੱਥ ਪੈਰ ਸਾਰੇ ਅੰਗ ਕੰਬਦੇ ਰਹਿੰਦੇ ਹਨ ਤੇ ਇਹ ਪਰੇਸ਼ਾਨੀ ਦੇ ਚਿੰਨ ਦਸਦੇ ਹਨ ਕਿ ਖ਼ੁਸ਼ੀਆਂ ਦੀ ਭਟਕਨਾਂ ਇਨਸਾਨ ਨੂੰ ਕਿੱਥੇ ਲੈ ਗਈ? ਖ਼ੁਸ਼ੀਆਂ ਦੀ ਥਾਂ ਘਬਰਾਹਟ ਪੱਲੇ ਪੈ ਗਈ। ਉਹ ਹਿਸਾਬ ਹੋਇਆ ਕਿ ਮੰਗਿਆ ਸੀ ਕਛ ਤੇ ਮਿਲ ਗਿਆ ਕੁਛ।

ਏਸੇ ਲਈ ਇਹ ਨਜ਼ਮ ਇਕ ਅਰਜੋਈ ਦੀ ਸ਼ਕਲ ਵਿੱਚ ਹੈ-ਭੁਲੇ ਮੁਸਾਫਰ ਨੂੰ। ਸਮਝਾਣ ਦਾ ਜਤਨ ਹੈ ਥੋੜਾ ਜਿਹਾ ਕਿ ਦੋਸਤ ਅਪਨਾ ਰੇਸਤਾ ਵੇਖ; ਪਗਡੰਡੀਆਂ ਤੇ ਨਾਂ ਟੁਰ। ਸਮਝ ਤੇ ਸੋਚ। ਤੇਰੇ ਸਾਮ੍ਹਣੇ ਕੁਦਰਤ ਹੈ। ਕੁਦਰਤ ਵਿੱਚੋਂ ਕਾਦਰ ਨੂੰ ਲੱਭ ਤੇ ਗੁਆਚ ਜਾ ਅਸਲੀ ਤੇ ਸਦੀਵੀ ਸਰੂਰ ਵਿੱਚ ਜੋ 'ਉਸ' ਨੂੰ ਪਾਕੇ ਮਿਲਦਾ ਹੈ।

ਇਹੀ ਖ਼ੁਸ਼ੀਆਂ ਦਾ ਹਿਮਾਲਾ ਹੈ ਤੇ ਮਸਤੀ ਦਾ ਉਤਲਾ ਸਿਖਰ ਹੈ।

*

**

੧੨੮