ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਿਰਮ ਓ!

[ਇਕ ਅੰਗਰੇਜ਼ੀ ਫਿਲਮ ਦੇਖ ਕੇ]

ਸਾਗਰ ਤੇ ਟੁੱਟਾ ਤੂਫਾਨ।
ਵੇਖ ਕੇ ਬੇੜੀ,
ਲੱਗੀ ਉਸ ਦੀ ਛਾਤੀ ਨਾਲ,
ਜਿਉਂਂ ਪਿਆਰੇ ਦੀ ਪਾਤੀ ਨਾਲ,
ਜੋੜ ਕੇ ਬੁਲ੍ਹੀਆਂ,
ਕੋਈ ਨਵੀਂ ਨਵੇਲੀ ਨਾਰ।

ਪਾਣੀ..ਪਾਣੀ
ਚਾਰ ਚੁਫੇਰੇ।
ਆਸਰੇ ਟੁੱਟੇ,
ਹੌਸਲੇ ਛੁੱਟੇ,
ਆਸਾਂ ਤੇ ਵੀ ਫਿਰਿਆ ਪਾਣੀ;
ਝੱਖੜ, ਮੀਂਹ, ਹਨੇਰੀ ਘੇਰੇ।
ਕੀ ਸੋਚਾਂ ਫਰਯਾਦਾ?
ਮਹਿਰਮ ਓ!
ਗਲੇ ਮਿਲਦੀਆਂ ਯਾਦਾਂ।
ਹੋਰ ਨਹੀਂ ਤੇ
ਓ ਜਲ-ਪਰੀਏ!
ਉੱਚੀਆਂ ਛੱਲਾਂ ਦੀ ਬੇੜੀ ਤੇ
ਹੋ ਸਵਾਰ।

੧੨੯