ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਨੂੰ ਉਹਨਾਂ ਦੀਆਂ ਕੁਰਬਾਨੀ ਤੇ ਮਾਣ ਹੈ।"

ਕਾਲ,ਜੰਗ,ਪੰਜਾਬ ਤੇ ਬੰਗਾਲ ਵਿਚ ਹੋਏ ਅਤਯਾਚਾਰਾਂ ਵਾਲੀਆਂ ਨਜ਼ਮਾਂ ਤੇ ਹੋਰ ਰਾਜਸੀ ਨਜ਼ਮਾਂ ਤੋਂ ਕੁਛ ਕਿਤੇ ਸ਼ੁਬਹ ਪੈ ਜਾ ਸਕਦਾ ਹੈ ਕਿ ਕਈ ਜੀ ਦਾ ਝਕਾਉ ਕੁਛ ਨਾਸਤਕਤਾ ਵਲ ਹੈ। ਪਰ ਇਹ ਸ਼ਬਹ ਪੈਣਾ ਠੀਕ ਨਾਂ ਹੋਸੀ,ਕਿਉਕਿ ਕਵੀ ਜੀ ਆਸਤਕ ਹਨ ਤੇ ਉਨ੍ਹਾਂ ਦਾ ਇਹ ਆਸਤਕ ਝੁਕਾਉ ਉਨ੍ਹਾਂ ਦੀ ਕਵਿਤਾਵਾਂ ਵਿਚ ਅੰਕਿਤ ਹੈ। ਇਸ ਸੰਚਯ ਵਿਚ ਸ੍ਰੀ ਗੁਰੂ ਸਾਹਿਬਾਨ ਦੀ ਸੁਤਤੀ ਵਿਚ ਸ਼੍ਰਧਾ ਭਰੀਆਂ ਕਵਿਤਾਵਾਂ ਹਨ। ਜਗਾ ਜਗਾ ਨਜ਼ਮਾਂ ਵਿਚ ਆਸਤਕਤਾ ਦੇ ਭਾਵ ਸਪਸ਼ਟ ਆਉਂਦੇ ਹਨ; ਇਕ ਜਗਾ ਆਪ ਜੀ ਕੁਦਰਤ ਵਿਚ ਕਾਦਰ ਦੀ ਹੋਂਦ ਦਾ ਦਰਸ਼ਨ ਐਉਂ ਕਰਦੇ ਹਨ:

ਕੁਦਰਤ ਦੇ ਹਰ ਜ਼ਰਰੋ ਅੰਦਰ,ਅੱਖ ਦੋ ਹਰ ਪਲਕਾਰੇ।

ਰੱਬੀ ਹੱਦ ਇਉਂ ਅਨੁਭਵ ਹੋਵੇ,ਜਿਉਂ ਦਿਨ ਦੀਵੀਂ ਤਾਰੇ।

ਸਭ ਤੋਂ ਨਵੀਂ ਗਲ ਇਸ ਸੰਗ੍ਰਹ ਵਿਚ ਇਹ ਹੈ ਕਿ ਕਵੀ ਜੀ ਆਪਨੀ ਹਰੇਕ ਨਜ਼ਮ ਦੇ ਮਗਰੋਂ ਕੁਛ ਇਬਾਰਤ ਨਸਰ ਵਿਚ ਲਿਖਦੇ ਹਨ। ਇਸ ਵਿਚ ਆਪਣੀ ਕਵਿਤਾ ਦੀ ਉਥਾਨਕਾ ਦੇਂਦੇ ਹਨ ਅਤੇ ਕੁਛ ਹੋਰ ਵਾਕਫੀ ਬੀ ਲਿਖ ਦੇਂਦੇ ਹਨ ਜਿਸ ਕਰਕੇ ਇਹਨਾਂ ਦੀ ਕਵਿਤਾ ਟੀਕਾਕਾਰਾਂ ਤੇ ਸ਼ਰਹ ਕਰਨ ਵਾਲਿਆਂ ਦੀ ਲੋੜ ਤੋਂ ਬੇਲੋੜ ਹੋ ਜਾਂਦੀ ਹੈ। ਐਸਾ ਨਵਾਂ ਢੰਗ ਅਖ਼ਤਿਆਰ ਕਰਨੇ ਦਾ ਕਾਰਨ ਵੀ ਲੇਖਕ ਜੀ ਨੇ ਆਪਣੀ ਲਿਖੀ "ਕੁਛ ਆਪਣੀ ਬਾਬਤ" ਵਿਚ ਦੋ ਦਿਤਾ ਹੈ।

ਇਹ ਇਕ ਨਵਾਂ ਤਜਰਬਾ ਹੈ। ਕੋਮਲ ਉਨਰਾਂ ਦੇ ਨੁਕਤਾਰਸ ਪਤਾ ਨਹੀਂ ਇਸ ਨੂੰ ਕਿਸ ਦ੍ਰਿਸ਼ਟੀ-ਕੋਣ ਨਾਲ ਦੇਖਣ ਤੇ ਜੋਖਣਗੇ, ਪਰ ਪੁਸਤਕ ਛਪ ਕੇ ਨਿਕਲਨ ਤੇ ਛੇਤੀ ਹੀ ਪਤਾ ਲਗ ਜਾਏਗਾ ਕਿ ਆਮ ਪਾਠਕ ਇਸ ਨੂੰ ਕਿਸ ਪ੍ਰਕਾਰ ਦੀ ਪ੍ਰਿਪਤਾ ਨਾਲ ਸ੍ਵੀਕਾਰ

੧੩