ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੰਘ ਜਾ ਪਾਰ।
ਰੱਬ ਰਖਵਾਲਾ ਮਿਹਰਬਾਨ
ਸ਼ੁਭ ਅਸੀਸਾਂ ਮੇਰੀਆਂ ਚੱਪੂ,
ਥੰਮ ਥੰਮ ਕੇ
ਲੈ ਜਾਣ ਪਾਰ।

ਕੋਈ ਕਿਸੇ ਵੀ ਟਾਪੂ ਤੇ
ਪਹੁੰਚ ਕੇ ਅੜੀਏ,
ਰੱਖੀ ਨੀਝਾਂ।
ਕੋਈ ਕਿਸੀ ਵੀ ਦੁਨੀਆ ਵਿੱਚ
ਜੀਊ ਕੇ ਅੜੀਏ,
ਸਾਂਭੀ ਰੀਝਾਂ।
ਪਰ....
ਜੇਕਰ ਰਹਿ ਗਈਓਂ ਵਿਚਕਾਰ।
ਬਨ ਗਈਓ ਲਹਿਰਾਂ ਦੇ ਹਾਰ।
"ਦੁਖ ਸਦੀਵੀ"
"ਕੇਵਲ ਏਹੋ?"
"ਹੋਰ ਨਹੀਂ ਤੇ
ਕੀ ਹੋਵੇਗਾ?"
"ਕੌਣ ਜਾਣੇ
ਫੇਰ ਕੀ ਹੋਵੇਗਾ?"

੧੩੦