ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਦੀ ਰਾਤ ਕਿਵੇਂ?

ਆਕਾਸ਼ ਤੇ ਤਾਰੇ ਕਿਤੇ
ਕਿਤੇ ਕਿਤੇ ਬੱਦਲ-ਟੋਟੇ
ਸਾਵੇ ਤੇ ਗਹਿਰੇ ਏਧਰ
ਹਲਕੇ ਤੇ ਨੀਲੇ ਉਧਰ
ਧਾਰੀਆਂ ਵਿਚ ਵਿਚ ਖਿੱਚੀਆਂ
ਇਕੋ ਜਹੀਆਂ ਰੰਗ ਬਰੰਗੀ;
ਰੇਤੇ ਤੇ ਜੰਜੀਰ ਜਿਵੇਂ
ਟੁੱਕੀ ਹੋਈ ਪੈਰਾਂ ਕਰ ਕੇ।
ਇਕ ਪਾਸੇ ਚੰਦਰਮਾਂ ਅੱਧਾ
ਬੱਦਲਾਂ ਵਿੱਚ ਘਿਰਿਆ ਹੋਇਆ।
ਸਿਰ ਤੇ ਦੁਪੱਟਾ ਕਾਲਾ
ਕੁੰਡਲਾਂ ਵਿੱਚ ਫਿਰਿਆ ਹੋਇਆ।
ਨੀਂਦਰਾ ਦੇਵੀ ਦੀ ਗੋਦੀ
ਸੁੱਤੀ ਹੋਈ ਦੁਨੀਆਂ ਸਾਰੀ।

ਏਸ ਰਾਤ ਦੀ ਚੁੱਪ ਚਾਂ ਅੰਦਰ
ਦੋ ਅੱਖੀਆਂ ਬਿੱਟ ਬਿੱਟ ਖੁੱਲੀਆਂ।
ਤੜਫਨ ਜੁਦਾਈ ਅੰਦਰ
ਹੰਝੂਆਂ ਨਾਲ ਗਿੱਲੀਆਂ ਗਿੱਲੀਆਂ।

੧੩੨