ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨ੍ਹਾਂ ਵਗਦੇ ਪਾਣੀਆਂ ਵਿੱਚੋਂ
ਦਿੱਸੇ ਕੁਝ ਨਿੰਮਾਂ ਨਿੰਮਾਂ;
ਕਦੇ ਕੋਈ ਚਾਨਣ ਐਵੇਂ
ਲੰਘ ਜਾਵੇ ਕੋਲੋਂ ਕੋਲੋਂ;
ਏਸ ਝਾਕੀ ਤੋਂ ਦੂਰ ਕਿਤੇ
ਪ੍ਰਛਾਵਿਆਂ ਦੇ ਓਹਲੇ ਜਹੇ
ਔਂਦੀ ਏ ਆਵਾਜ਼ ਕੋਈ
ਰੇਲ ਦੀ ਖੜ ਖੜ ਵਾਂਗਰ;
ਇਸ ਦੇ ਇਕ ਡੱਬੇ ਅੰਦਰ,
ਲੱਭੇ ਕੋਈ ਚੀਜ਼ ਗੁਆਚੀ;
ਉਹ ਆਪ ਗੁਆਚੀ ਹੋਈ
ਯਾਦਾਂ ਤੇ ਸੋਚਾਂ ਅੰਦਰ।
ਨੀਂਦਰ ਉਸ ਰੋਕੀ ਨੈਣੀਂ
ਤੱਕੇ ਉਹ ਬਾਹਰ ਦੂਰ
ਦਰਯਾਵਾਂ ਤੋਂ ਪਾਰ ....... ਪਰੇ
ਟਿੱਲਿਆਂ ਦੇ ਦੂਜੇ ਪਾਸੇ
ਸੋਚੇ ਇਹ ਪਲ ਪਲ ਮਗਰੋਂ
ਕਿੰਨਾ ਏ ਸਫਰ ਅਜੇ?
ਬੀਤੇਗਾ ਪੈਂਡਾ ਕਿੱਦਾਂ?
ਆਵੇਂਗੀ ਮੰਜ਼ਲ ਕਦ ਤਕ?
ਆਸਾਂ ਜੇਡੀ ਰਾਤ ਲੰਮੀ,
ਦਿੱਸੇ ਪਰਭਾਤ ਕਿਵੇਂ?
ਅੱਜ ਦੀ ਰਾਤ ਕਿਵੇਂ?

੧੩੩