ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/134

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਵਿਛੋੜੇ ਵਿਚ ਆਈ ਇਕ ਰਾਤ ਜਦ ਅੱਖੀਆਂ ਸੌ ਨਾ ਸਕੀਆਂ......... 'ਦੋ ਅੱਖੀਆਂ ਬਿੱਟ ਬਿੱਟ ਖੁਲ੍ਹੀਆਂ।'

ਜ਼ੁਲਮ ਤੇ ਹੋਰ ਜ਼ੁਲਮ ਕਿ ਇਹ ਰਾਤ ਵਿਛੋੜੇ ਦੀ ਆਖ਼ਰੀ ਰਾਤ ਸੀ। ਵਿਜੋਗੀ ਦਾ ਵਿਜੋਗ ਸਿਖਰ ਤੇ ਅੱਪੜ ਚੁਕਾ ਸੀ। ਕੁਝ ਮਜਬੂਰੀਆਂ ਦੋ ਪ੍ਰੇਮੀਆਂ ਨੂੰ ਹੋਰ ਨਖੇੜੀ ਰਖਣਾ ਚਾਹੁੰਦੀਆਂ ਸਨ। ਇਕ ਪਾਸੇ ਇਕ ਜਨਾ ਉਤਾਵਲਾ ਹੋ ਕੇ ਗੱਡੀ ਤੋਂ ਬਾਹਰ ਵਲ ਵੇਖ ਰਿਹਾ ਹੈ ਤੇ ਬਾਰ ਬਾਰ ਦਿਲ ਕੋਲੋਂ ਪੁੱਛਦਾ ਹੈ

‘ਆਵੇਗੀ ਮੰਜ਼ਲ ਕਦ ਤਕ?

ਤੇ ਦੂਜੇ ਪਾਸੇ ਦੂਸਰਾ ਰਾਤ ਦਾ ਸਮਾਂ ਵੇਖ ਵੇਖ ਤਸਵੀਰ ਖਿੱਚ ਰਿਹਾ ਹੈ

ਆਕਾਸ਼ ਤੇ ਤਾਰੇ ਕਿਤੇ
ਕਿਤੇ ਕਿਤੇ ਬੱਦਲ-ਟੋਟੇ

... ... ... ... ... ...

... ... ... ... ... ...

ਜੁਦਾਈ ਦੀਆਂ ਘੜੀਆਂ ਦੋਨਾਂ ਤੇ ਭਾਰੂ ਹਨ। ਗੱਡੀ ਪਰਭਾਤ ਵੇਲੇ ਮੰਜ਼ਲ ਤੇ ਪੁੱਜਨੀ ਹੈ। ਦੀਦ ਹੋ ਸਕੇਗੀ ਤੇ ਸਵੇਰੇ ਹੀ, ਪਰ ਵਿਚਕਾਰ ਰਾਤ ਹੈ-ਆਸਾਂ ਜੇਡੀ ਲੰਮੀ ਖ਼ਤਮ ਹੀ ਨਹੀਂ ਹੁੰਦੀ। ਇਸੇ ਲਈ ਪ੍ਰੇਮੀ ਉਡੀਕ ਕਰਦਾ ਕਰਦਾ ਹੌਕਾ ਭਰਦਾ ਹੈ ਤੇ ਆਖਦਾ ਹੈ

ਅੱਜ ਦੀ ਰਾਤ ਕਿਵੇਂ (ਬੀਤੇ)?

੧੩੪