ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਵੀਂ ਦੁਨੀਆਂ

ਬਨਾਈ ਜਾਂਦੀ ਏ ਆਦਤ।
ਭੁਲਾਈ ਜਾਂਦੀ ਏ ਆਦਤ।
ਆਦਤ ਹੀ ਸਮਝ,
ਕਦੇ ਪਿਆਰ ਕੀਤਾ ਸੀ।
ਸੁਪਨਾ ਹੀ ਜਾਣ,
ਕਦੇ ਪਿਆਰ ਲੀਤਾ ਸੀ।
ਓ ਕਿਸੇ ਦੇ ਹੱਥਾਂ ਨੇ
ਜੇ ਛੋਇਆ ਵੀ?
ਤਾਂ ਹੋਇਆ ਕੀ।
ਹੱਥਾਂ ਦੀ ਛੋਹ
ਭੁਲਾਇਆਂ,
ਭੁਲ ਜਾਂਦੀ ਏ।
ਯਾਦਾਂ ਦੀ ਦੁਨੀਆਂ ਵੀ
ਰੁਲਾਇਆਂ,
ਰੁਲ ਜਾਂਦੀ ਏ।
ਉਹ ਜੋ ਜਵਾਨੀ ਦੇ ਕਿੱਸੇ ਸਨ,
ਇਹ ਜੋ ਪਿਆਰ ਦੀ ਵਿਥਿਆ ਏ।

੧੩੫