ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਲਾ ਦੇ———-ਭੁੱਲ ਜਾ ਸਭ ਨੂੰ
ਉਹ ਮਿਥਿਆ ਸੀ-
ਇਹ ਮਿਥਿਆ ਏ।
ਮੇਰੇ ਦਿਲ ਵਿਚ ਚਿਣਗ
ਇਕ ਨਵੀਂ ਸੱਜਰੀ
ਹੋਰ ਮੱਘੀ ਏ।
ਮੈਨੂੰ ਇਕ ਹੋਰ ਦੁਨੀਆਂ
ਹੁਣ ਵਧੇਰੇ ਚੰਗੀ ਲੱਗੀ ਏ।
ਇਹ ਨਵੀਂ ਦੁਨੀਆਂ
ਵਸਾਵਾਂ ਕਿਸਤਰ੍ਹਾਂ?
ਸੋਚਨਾਂ ਜਾਵਾਂ,
ਪਰ ਜਾਵਾਂ ਕਿਸਤਰ੍ਹਾਂ?

੧੩੬