ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/137

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਆਦਤ ਦੇ ਕਾਰਨ ਸਾਡੇ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ ਤੇ ਸਮਝ ਸੋਚ ਬਹੁਤ ਥੋੜੇ ਕੰਮਾਂ ਵਿਚ ਵਰਤੀ ਜਾਂਦੀ ਹੈ। ਖ਼ਿਆਲ ਹੈ ਕਿ ਪਿਆਰ ਵੀ ਆਦਤ ਬਨ ਸਕਦਾ ਹੈ ਜਾਂ ਏਸਤਰਾਂ ਕਹਿ ਲਵੋ ਕਿ ਆਦਤ ਕਰ ਕੇ ਵੀ ਪਿਆਰ ਕੀਤਾ ਜਾ ਸਕਦਾ ਹੈ। ਏਸੇ ਤਰ੍ਹਾਂ ਜੇਕਰ ਪਿਆਰ ਪਾਣਾ ਆਦਤ ਵਿਚ ਦਾਖ਼ਲ ਹੈ ਤਾਂ ਪਿਆਰ ਕਰਦਿਆਂ ਕਰਦਿਆਂ ਛੱਡ ਦੇਣਾਂ ਵੀ ਸੰਭਵ ਹੈ ਜੇਕਰ ਉਸੇ ਪਿਆਰ ਦੀ ਆਦਤ ਹੌਲੀ ਹੌਲੀ ਭੁਲਾ ਦਿੱਤੀ ਜਾਵੇ। ਮੇਰੀਆਂ ਇਹ ਸਤਰਾਂ 'ਕਿਸੇ' ਨੂੰ ਸੰਬੋਧਨ ਕਰ ਕੇ ਆਖੀਆਂ ਗਈਆਂ ਹਨ ਕਿ ਭੁਲਾ ਦੇ, ਭੁਲ ਜਾ ਸਭ ਨੂੰ............. ਵਕਤ ਬੀਤ ਗਏ ਹਨ ਤੇ ਉਹ ਪਿਆਰ ਦੇ ਕਿੱਸੇ ਫਿੱਕੇ ਫਿੱਕੇ ਲਗਦੇ ਹਨ। ਜਵਾਨੀ ਦੀ ਚੰਚਲਤਾ ਹੁਣ ਮੋਂਹਦੀ ਨਹੀਂ।

ਮੈਂ ਇਕ ਨਵੀਂ ਦੁਨੀਆਂ ਵਿਚ ਝਾਤ ਪਾਈ ਹੈ। ਓਹਦਾ ਕੁਝ ਕੁਝ ਝਲਕਾਰਾ ਪੈ ਰਿਹਾ ਹੈ। ਦੂਰੋਂ ਇਹ ਰੂਹਾਨੀ ਦੁਨੀਆਂ ਬੜੀ ਸੁੰਦਰ ਤੇ ਦਿਲ-ਖਿਚਵੀਂ ਲਗਦੀ ਹੈ। ਸੋਚਨਾਂ, ਏਸ ਨੂੰ ਹੋਰ ਨੇੜਿਓਂ ਤੱਕਾਂ ਤੇ ਵਧੇਰੇ ਸੁੰਦਰ ਬਨਾਵਾਂ ਪਰ 'ਕਿਸਤਰਾਂ' ਦਾ ਮਸਲਾ ਹਲ ਹੁੰਦਾ ਨਹੀਂ ਦਿਸਦਾ। ਇਨਾਂ ਸੋਚਾਂ ਅੰਦਰ 'ਨਵੀਂ ਦੁਨੀਆਂ' ਦੀ ਇਕ ਝਾਤ ਏਸ ਨਜ਼ਮ ਵਿਚ ਹੈ।

*

੧੩੭